ਇੱਕ ਵਾਰ ਫਿਰ ਪਰਮੀਸ਼ ਵਰਮਾ ਬਣੇ ਚਾਚਾ, ਅੰਬਰ ਦੇ ਘਰ ਆਈ ਇੱਕ ਹੋਰ ਭੈਣ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

By  Jashan A March 19th 2019 08:09 PM -- Updated: March 19th 2019 08:11 PM

ਇੱਕ ਵਾਰ ਫਿਰ ਪਰਮੀਸ਼ ਵਰਮਾ ਬਣੇ ਚਾਚਾ, ਅੰਬਰ ਦੇ ਘਰ ਆਈ ਇੱਕ ਹੋਰ ਭੈਣ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ ,ਪੰਜਾਬੀ ਗਾਇਕ, ਅਦਾਕਾਰ ਅਤੇ ਡਾਇਰੈਕਟਰ ਪਰਮੀਸ਼ ਵਰਮਾ ਦੇ ਘਰ ਇੱਕ ਵਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦਰਅਸਲ ਪਰਮੀਸ਼ ਵਰਮਾ ਦੇ ਘਰ ਅੰਬਰ ਵਰਗੀ ਇੱਕ ਹੋਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ।

parmish ਇੱਕ ਵਾਰ ਫਿਰ ਪਰਮੀਸ਼ ਵਰਮਾ ਬਣੇ ਚਾਚਾ, ਅੰਬਰ ਦੇ ਘਰ ਆਈ ਇੱਕ ਹੋਰ ਭੈਣ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਜਿਸ ਕਾਰਨ ਪਰਮੀਸ਼ ਵਰਮਾ ਖੁਸ਼ੀ ‘ਚ ਫੁੱਲੇ ਨਹੀਂ ਸਮਾ ਰਹੇ।ਹਰ ਪਾਸੇ ਤੋਂ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ, ਵਧਾਈਆਂ ਦੇਣ ਵੀ ਕਿਉਂ ਨਾ ਆਖਿਰ ਉਨ੍ਹਾਂ ਦੇ ਮਨ ਦੀ ਮੁਰਾਦ ਜੋ ਪੂਰੀ, ਹੋਈ ਹੈ। ਅੰਬਰ ਦੇ ਘਰ ਇੱਕ ਹੋਰ ਭੈਣ ਆਈ ਹੈ।

ਹੋਰ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਤੇ ਡਰੈਕਟਰ ਪਰਮੀਸ਼ ਵਰਮਾ ਨੇ ਆਪਣੇ ਫੈਨਸ ਨੂੰ ਦਿੱਤੀ ਇਹ ਜਾਣਕਾਰੀ

ਇਸ ਖੁਸ਼ੀ ਦਾ ਇਜ਼ਹਾਰ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ।ਉਹਨਾਂ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ “Chacha so Happy to Share this Beautiful News, We are blessed with another Daughter in our Family. Huge Congrats to @brararsh and @ambar.brarand Bhabi. Waheguru Mehar Kareyo

parmish ਇੱਕ ਵਾਰ ਫਿਰ ਪਰਮੀਸ਼ ਵਰਮਾ ਬਣੇ ਚਾਚਾ, ਅੰਬਰ ਦੇ ਘਰ ਆਈ ਇੱਕ ਹੋਰ ਭੈਣ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ

ਇਥੇ ਇਹ ਦੱਸਣਾ ਬਣਦਾ ਹੈ ਕਿ ਪਰਮੀਸ਼ ਵਰਮਾ ਦੀ ਵਾਮੀਕਾ ਗੱਬੀ ਨਾਲ ਉਹਨਾਂ ਦੀ ਫਿਲਮ ਦਿਲ ਦੀਆਂ ਗੱਲਾਂ 10 ਮਈ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।

-PTC News

Related Post