ਪਟਿਆਲਾ 'ਚ ਏ. ਐੱਸ. ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

By  Joshi April 28th 2018 07:20 PM

ਪਟਿਆਲਾ 'ਚ ਏ. ਐੱਸ. ਆਈ. ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਪਟਿਆਲਾ 'ਚ ਏ. ਐੱਸ. ਆਈ. ਵੱਲੋਂ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਏ. ਐੱਸ. ਆਈ. ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਦੀ ਸਕਿਓਰਿਟੀ 'ਚ ਤਾਇਨਾਤ ਸੀ, ਜਿਸਦੀ ਪਹਿਚਾਣ ਏ. ਐੱਸ. ਆਈ. ਬੋਬੀ ਕੁਮਾਰ ਵੱਲੋਂ ਹੋਈ ਹੈ। ਬੌਬੀ , ਸਬਜ਼ੀ ਮੰਡੀ ਸਤਿਥ 2 ਨੰਬਰ ਡਿਵੀਜ਼ਨ ਥਾਣੇ ਦੇ ਪਿੱਛੇ ਬਣੇ ਪੁਲਿਸ ਦੇ ਸਰਕਾਰੀ ਕੁਆਟਰਾਂ ਵਿਚ ਰਹਿੰਦਾ ਸੀ। ਗੋਲੀ ਲੱਗਣ ਕਾਰਨ ਏ. ਐੱਸ. ਆਈ. ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਅਜੇ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਪਾਇਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। patiala asi commits suicide—PTC News

Related Post