ਪਟਿਆਲਾ ਨਿਹੰਗ ਸਿੰਘਾਂ ਵੱਲੋਂ ਪੁਲਿਸ ਕਰਮਚਾਰੀਆਂ 'ਤੇ ਕੀਤਾ ਹਮਲਾ ਬਹੁਤ ਹੀ ਮੰਦਭਾਗਾ: ਕੈਪਟਨ ਅਮਰਿੰਦਰ

By  Shanker Badra April 12th 2020 04:57 PM

ਪਟਿਆਲਾ ਨਿਹੰਗ ਸਿੰਘਾਂ ਵੱਲੋਂ ਪੁਲਿਸ ਕਰਮਚਾਰੀਆਂ 'ਤੇ ਕੀਤਾ ਹਮਲਾ ਬਹੁਤ ਹੀ ਮੰਦਭਾਗਾ: ਕੈਪਟਨ ਅਮਰਿੰਦਰ:ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿਖੇ ਨਾਕੇ 'ਤੇ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ 'ਤੇ ਹੋਏ ਹਮਲੇ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਇਸ ਹਮਲੇ 'ਚ ਇੱਕ ਏ.ਐੱਸ.ਆਈ ਦਾ ਹੱਥ ਵੱਢਿਆ ਗਿਆ ਤੇ 6 ਹੋਰ ਪੁਲਿਸ ਕਰਮਚਾਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।

ਪੁਲਿਸ ਵੱਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮੈਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਕਿ ਕੋਈ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰੇ ਤੇ ਇਸੇ ਲਈ ਅਸੀਂ ਪੰਜਾਬ ਪੁਲਿਸ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕਰੋ। ਮੈਂ ਐਸਆਈ ਬਿੱਕਰ ਸਿੰਘ ਦੀ ਅਗਵਾਈ ਵਾਲੀ ਨਾਕਾ ਪਾਰਟੀ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਪੇਸ਼ੇਵਰ ਤਰੀਕੇ ਨਾਲ ਇਸ ਸਾਰੇ ਮਸਲੇ ਨੂੰ ਸੰਭਾਲਿਆ। ਉਨ੍ਹਾਂ ਕਿਹਾ ਕਿ ਜ਼ਖਮੀ ਏਐਸਆਈ ਹਰਜੀਤ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਪਲਾਸਟਿਕ ਸਰਜਰੀ ਚੱਲ ਰਹੀ ਹੈ, ਮੈਂ ਉਨ੍ਹਾਂ ਦੀ ਸਰਜਰੀ ਦੀ ਕਾਮਯਾਬੀ ਤੇ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।

ਦੱਸ ਦੇਈਏ ਕਿ ਪਟਿਆਲਾ ਦੀ ਸਬਜ਼ੀ ਮੰਡੀ 'ਚ ਅੱਜ ਸਵੇਰੇ ਨਿਹੰਗ ਸਿੰਘਾਂ ਨੇ ਪੁਲਿਸ ਦੀ ਇੱਕ ਟੀਮ 'ਤੇ ਮੰਡੀ ਬੋਰਡ ਦੇ ਇੱਕ ਅਧਿਕਾਰੀ 'ਤੇ ਹਮਲਾ ਬੋਲ ਦਿੱਤਾ ਸੀ। ਇਸ ਹਮਲੇ 'ਚ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਹੈ। ਪੁਲਿਸ ਨੇ ਬਲਬੇੜਾ ਪਿੰਡ ਦੇ ਡੇਰੇ 'ਚੋਂ 7 ਨਿਹੰਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਜ਼ਖਮੀ ASI ਨੂੰ ਤੁਰੰਤ ਪੀਜੀਆਈ-ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

-PTCNews

Related Post