ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤ 'ਚ ਲੱਗੀ ਅੱਗ, ਡੇਢ ਕਿੱਲਾ ਕਣਕ ਸੜ੍ਹ ਕੇ ਹੋਈ ਸੁਆਹ

By  Jashan A April 10th 2019 09:56 AM

ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤ 'ਚ ਲੱਗੀ ਅੱਗ, ਡੇਢ ਕਿੱਲਾ ਕਣਕ ਸੜ੍ਹ ਕੇ ਹੋਈ ਸੁਆਹ ,ਦੇਵੀਗੜ੍ਹ: ਕਿਸਾਨ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਕਿਸਾਨ 'ਤੇ ਕੀ ਬੀਤਦੀ ਹੈ ਇਹ ਸਿਰਫ ਉਹ ਹੀ ਜਾਣਦਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਣਕ ਦੀ ਵਾਢੀ ਵੇਲੇ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।

farmer ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤ 'ਚ ਲੱਗੀ ਅੱਗ, ਡੇਢ ਕਿੱਲਾ ਕਣਕ ਸੜ੍ਹ ਕੇ ਹੋਈ ਸੁਆਹ

ਪਰ ਹੁਣ ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰਨ ਲੱਗੀਆਂ ਹਨ। ਅਜਿਹੀ ਘਟਨਾ ਦੇਵੀਗੜ੍ਹ ਇਲਾਕੇ ਦੇ ਪਿੰਡ ਦੇਵੀਨਗਰ ਹੀਰਾ ਸਿੰਘ ਵਾਲਾ ਵਿਖੇ ਵਾਪਰੀ ਹੈ, ਜਿਥੇ ਇਕ ਕਿਸਾਨ ਦੀ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ।

ਹੋਰ ਪੜ੍ਹੋ:ਪਾਨੀਪਤ: ਫ਼ੈਕਟਰੀ ਵਿੱਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਹੋਇਆ ਨੁਕਸਾਨ

faremer ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੇਤ 'ਚ ਲੱਗੀ ਅੱਗ, ਡੇਢ ਕਿੱਲਾ ਕਣਕ ਸੜ੍ਹ ਕੇ ਹੋਈ ਸੁਆਹ

ਇਸ ਪਿੰਡ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਕਣਕ ਦਾ ਡੇਢ ਕਿੱਲਾ ਸੜ੍ਹ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਐੱਸ.ਡੀ.ਓ. ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

-PTC News

Related Post