ਪਟਿਆਲਾ :ਡਾਕਟਰ ਨੇ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ , ਲੋਕਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ

By  Shanker Badra June 13th 2019 12:00 PM

ਪਟਿਆਲਾ :ਡਾਕਟਰ ਨੇ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ , ਲੋਕਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ:ਪਟਿਆਲਾ : ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਸਥਿਤ ਇੱਕ ਨਿੱਜੀ ਕਲੀਨਿਕ 'ਚ ਡਾਕਟਰ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ।ਇਸ ਵੀਡੀਓ 'ਚ ਪੀੜਤ ਪਰਿਵਾਰ ਨੇ ਡਾਕਟਰ 'ਤੇ ਦੋਸ਼ ਲਾਏ ਹਨ ਕਿ ਉਸ ਵੱਲੋਂ ਜਿਹੜੀ ਦਵਾਈ ਦਿੱਤੀ ਗਈ, ਉਸ ਨਾਲ ਉਨ੍ਹਾਂ ਦੇ ਬੱਚੇ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ।ਇਸ ਦੌਰਾਨ ਡਾਕਟਰ ਤੇ ਪਰਿਵਾਰਕ ਮੈਂਬਰਾਂ ਵਿਚਕਾਰ ਮਾਮਲਾ ਇਨ੍ਹਾਂ ਭਖ ਗਿਆ ਕਿ ਪੀੜਤ ਪਰਿਵਾਰ ਨੇ ਉਕਤ ਡਾਕਟਰ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।ਜਿਸ ਦੀ ਬਾਅਦ ਵਿੱਚ ਇੱਕ ਵੀਡੀਓ ਵਾਇਰਲ ਹੋ ਗਈ ਹੈ।

Patiala Expiry medication giving People doctor With Strangled
ਪਟਿਆਲਾ : ਡਾਕਟਰ ਨੇ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ , ਲੋਕਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ

ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਗੁਰੂ ਨਾਨਕ ਨਗਰ ਵਿੱਚ ਰਹਿੰਦਾ ਹੈ।ਓਥੇ ਪੁਰਾਣਾ ਬਿਸ਼ਨ ਨਗਰ ਵਿਖੇ ਸਥਿਤ ਇਕ ਨਿੱਜੀ ਕਲੀਨਿਕ 'ਚ ਐਤਵਾਰ ਦੇਰ ਸ਼ਾਮ ਕੁਝ ਵਿਅਕਤੀ ਆਪਣੇ ਬੱਚੇ ਦੀ ਦਵਾਈ ਲੈਣ ਲਈ ਆਏ ਸਨ।ਇਸ ਦੌਰਾਨ ਨਿੱਜੀ ਕਲੀਨਿਕ ਵਿਚ ਬੈਠੇ ਡਾਕਟਰ ਵੱਲੋਂ ਉਨ੍ਹਾਂ ਦੇ ਬੱਚੇ ਨੂੰ ਦਵਾਈ ਦੇ ਦਿੱਤੀ ਗਈ ਪਰ ਉਸ ਦਵਾਈ ਦੀ ਮਿਆਦ ਲੰਘ ਚੁੱਕੀ ਸੀ ,ਜਿਸ ਕਾਰਨ ਉਕਤ ਬੱਚੇ ਦੀ ਸਿਹਤ ਕੁੱਝ ਸਮੇਂ ਬਾਅਦ ਹੋਰ ਜ਼ਿਆਦਾ ਵਿਗੜ ਗਈ ,ਫਿਲਹਾਲ ਬੱਚਾ ਖਤਰੇ ਤੋਂ ਬਾਹਰ ਹੈ।

 Patiala Expiry medication giving People doctor With Strangled
ਪਟਿਆਲਾ : ਡਾਕਟਰ ਨੇ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ , ਲੋਕਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ

ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਤੁਰੰਤ ਦਵਾਈ ਲੈ ਕੇ ਕਲੀਨਿਕ 'ਚ ਪੁੱਜੇ।ਇਸ ਵੀਡੀਓ ਵਿੱਚ ਪਰਿਵਾਰਕ ਮੈਂਬਰ ਡਾਕਟਰ 'ਤੇ ਦੋਸ਼ ਲਾ ਰਹੇ ਹਨ ਕਿ ਉਸ ਵੱਲੋਂ ਦਿੱਤੀ ਮਿਆਦ ਪੁੱਗੀ ਦਵਾਈ ਕਾਰਨ ਬੱਚੇ ਦੀ ਸਿਹਤ ਹੋਰ ਖ਼ਰਾਬ ਹੋ ਗਈ।ਇਸ ਦੌਰਾਨ ਡਾਕਟਰ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦਾ ਦਿਖਾਈ ਦੇ ਰਿਹਾ ਹੈ।ਜਦ ਉਕਤ ਡਾਕਟਰ ਪਰਿਵਾਰਕ ਮੈਂਬਰਾਂ ਤੋਂ ਦਵਾਈ ਦੇਖਣ ਲਈ ਮੰਗਦਾ ਹੈ ਤਾਂ ਪਰਿਵਾਰਕ ਮੈਂਬਰ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ।

Patiala Expiry medication giving People doctor With Strangled
ਪਟਿਆਲਾ : ਡਾਕਟਰ ਨੇ ਬੱਚੇ ਨੂੰ ਦਿੱਤੀ ਮਿਆਦ ਪੁੱਗੀ ਦਵਾਈ , ਲੋਕਾਂ ਨੇ ਡਾਕਟਰ ਦਾ ਚਾੜ੍ਹਿਆ ਕੁਟਾਪਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ ‘ਚ ਭਾਰਤ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਾਹੌਰੀ ਗੇਟ ਏਐੱਸਆਈ ਸੰਦੀਪ ਕੌਰ ਨੇ ਦੱਸਿਆ ਕਿ ਪਿਛਲੀ 9 ਜੂਨ ਨੂੰ ਪੀੜਤ ਪਰਿਵਾਰ ਵੱਲੋਂ ਡਾਕਟਰ ਦੀ ਸ਼ਿਕਾਇਤ ਦਿੱਤੀ ਗਈ ਸੀ।ਉਨ੍ਹਾਂ ਦੋਸ਼ ਲਾਏ ਸਨ ਕਿ ਡਾਕਟਰ ਵੱਲੋਂ ਮਿਆਦ ਪੁੱਗੀ ਦਵਾਈ ਦੇਣ ਕਾਰਨ ਉਨ੍ਹਾਂ ਦੇ ਬੱਚੇ ਦੀ ਤਬੀਅਤ ਵਿਗੜ ਗਈ ਪਰ ਫਿਲਹਾਲ ਬੱਚਾ ਖਤਰੇ ਤੋਂ ਬਾਹਰ ਹੈ।ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਤੇ ਡਾਕਟਰ ਵਿਚਾਲੇ ਸਮਝੌਤਾ ਹੋ ਗਿਆ ਹੈ।

-PTCNews

Related Post