Fri, Apr 26, 2024
Whatsapp

CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ

Written by  Shanker Badra -- June 13th 2019 11:28 AM
CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ

CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ

CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ:ਨਵੀਂ ਦਿੱਲੀ : ਆਈ.ਸੀ.ਸੀ. ਵਿਸ਼ਵ ਕ੍ਰਿਕਟ ਕੱਪ 2019 ਇੰਗਲੈਂਡ ਵਿਚ ਚੱਲ ਰਿਹਾ ਹੈ।ਇਸ ਵਿਸ਼ਵ ਕ੍ਰਿਕਟ ਕੱਪ ਵਿੱਚ ਅੱਜ ਵੀਰਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਮੈਚ ਖੇਡਿਆ ਜਾਵੇਗਾ।ਇਸ ਤੋਂ ਪਹਿਲਾ ਭਾਰਤ ਨੇ ਦੱਖਣੀ ਅਫ਼ਰੀਕਾ ਤੇ ਆਸਟ੍ਰੇਲੀਆ ਵਰਗੀਆਂ ਟੀਮਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। [caption id="attachment_306168" align="aligncenter" width="300"]India vs New Zealand ICC Cricket World Cup 2019 Match in England
CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ[/caption] ਦੋਵੇਂ ਟੀਮਾਂ ਇਸ ਟੂਰਨਾਮੈਂਟ ‘ਚ ਅਜੇ ਤੱਕ ਇੱਕ ਵੀ ਮੈਚ ਨਹੀ ਹਾਰੀਆਂ।ਇਸੇ ਦੇ ਨਾਲ ਭਾਰਤ ਦੀ ਨਜ਼ਰ ਅੱਜ ਦਾ ਮੈਚ ਜਿੱਤ ਕੇ ਵਿਸ਼ਵ ਕੱਪ ਵਿਚ ਹੈਟਰਿਕ ਲਗਾਉਣ ਦੀ ਹੋਵੇਗੀ।ਉੱਧਰ, ਨਿਊਜ਼ੀਲੈਂਡ ਵੀ ਅੱਜ ਦਾ ਮੈਚ ਹਰ ਹਾਲ ਵਿਚ ਜਿੱਤਣਾ ਚਾਹੇਗੀ।ਇਸ ਤੋਂ ਪਹਿਲਾਂ ਨਿਊਜ਼ੀਲੈਂਡ ਆਪਣਾ ਹਰ ਮੈਚ ਜਿੱਤੀ ਹੈ ਤੇ ਅੱਜ ਉਸ ਦਾ ਚੌਥਾ ਮੈਚ ਹੈ। [caption id="attachment_306167" align="aligncenter" width="300"]India vs New Zealand ICC Cricket World Cup 2019 Match in England
CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ[/caption] ਦੋਵੇਂ ਟੀਮਾਂ 20 ਸਾਲ ਬਾਅਦ ਇਸ ਮੈਦਾਨ ‘ਤੇ ਆਹਮੋ-ਸਾਹਮਣੇ ਆਉਣਗੀਆਂ।ਇਸ ਦੇ ਨਾਲ ਹੀ ਭਾਰਤੀ ਟੀਮ ਅੱਜ ਦੇ ਮੈਚ ‘ਚ ਸ਼ਿਖਰ ਧਵਨ ਤੋਂ ਬਗੈਰ ਮੈਦਾਨ ‘ਚ ਉਤਰ ਰਹੀ ਹੈ ਅਤੇ ਉਨ੍ਹਾਂ ਦੀ ਥਾਂ ਲੋਕੇਸ਼ ਰਾਹੁਲ, ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰਨਗੇ। [caption id="attachment_306169" align="aligncenter" width="300"]India vs New Zealand ICC Cricket World Cup 2019 Match in England
CWC 2019 :ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ , ਹੈਟ੍ਰਿਕ ਲਾਉਣ ਦੀ ਤਿਆਰੀ 'ਚ ਭਾਰਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੀਂਹ, ਝੱਖੜ ਤੇ ਗੜਿਆਂ ਕਾਰਨ ਨਰਮੇ ਦੀਆਂ ਫ਼ਸਲਾਂ ਹੋਈਆਂ ਬਰਬਾਦ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ ਜ਼ਿਕਰਯੋਗ ਹੈ ਕਿ ਦੋਵਾਂ ਟੀਮਾਂ ‘ਚ ਹੁਣ ਤੱਕ ਕੁੱਲ 106 ਮੈਚ ਹੋਏ ਹਨ।ਜਿਸ ‘ਚ ਭਾਰਤ ਨੇ 55 ਮੈਚ ਜਿੱਤੇ ਅਤੇ ਨਿਊਜ਼ੀਲ਼ੈਂਡ ਨੇ 45 ਮੈਚਾਂ ‘ਚ ਕਾਮਯਾਬੀ ਹਾਸਲ ਕੀਤੀ ਜਦਕਿ ਇੱਕ ਮੈਚ ਟਾਈ ਰਿਹਾ ਹੈ ਅਤੇ ਪੰਜ ਮੈਚ ਬੇਨਤੀਜਾ ਅੇਲਾਨੇ ਗਏ ਹਨ। ਜੇਕਰ ਵਰਲਡ ਕੱਪ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਅੱਠਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ।ਇਸ ਨਾਲ ਭਾਰਤ ਤਿੰਨ ਅਤੇ ਨਿਊਜ਼ੀਲ਼ੈਂਡ ਚਾਰ ਮੈਚ ਜਿੱਤ ਚੁੱਕਿਆ ਹੈ। -PTCNews


Top News view more...

Latest News view more...