ਰਾਜਪੁਰਾ ਦੇ ਨਜ਼ਦੀਕੀ ਪਿੰਡ ਜੰਡੋਲੀ ਵਿਖੇ ਇੱਕ ਘਰ 'ਚ ਹੋਇਆ ਜ਼ੋਰਦਾਰ ਧਮਾਕਾ ,11 ਸਾਲਾ ਬੱਚੀ ਦੀ ਮੌਤ

By  Shanker Badra September 11th 2021 01:59 PM -- Updated: September 11th 2021 06:47 PM

ਰਾਜਪੁਰਾ : ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਨਜ਼ਦੀਕ ਪਿੰਡ ਜੰਡੋਲੀ ਵਿਖੇ ਇੱਕ ਘਰ ਵਿਚ ਅੱਜ ਦੁਪਹਿਰੇ ਜ਼ੋਰਦਾਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਵਿਚ ਇੱਕ 11 ਸਾਲਾ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹੈ  ,ਜਿਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। [caption id="attachment_532263" align="aligncenter" width="286"] ਰਾਜਪੁਰਾ : ਇੱਕ ਘਰ 'ਚ ਹੋਇਆ ਵੱਡਾ ਧਮਾਕਾ , 2 ਬੱਚਿਆਂ ਦੀ ਮੌਤ ਅਤੇ 2 ਗੰਭੀਰ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਦੇ ਪਿੰਡ ਜੰਡੋਲੀ ਦੀ ਸੰਤ ਕਲੋਨੀ ਵਿਖੇ ਜਿਸ ਘਰ ਵਿਚ ਇਹ ਧਮਾਕਾ ਹੋਇਆ ਹੈ, ਉਸ ਘਰ 'ਚ ਨਜ਼ਾਇਜ ਰੂਪ ਨਾਲ ਪਟਾਕੇ ਬਣਾਏ ਜਾ ਰਹੇ ਸਨ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਤੋਂ ਬਾਅਦ ਸਾਰਾ ਮਕਾਨ ਹੀ ਢਹਿ-ਢੇਰੀ ਹੋ ਗਿਆ ਹੈ। ਦਿਵਾਲੀ ਦਾ ਤਿਉਹਾਰ ਆ ਰਿਹਾ ਹੈ ਤੇ ਲੋਕ ਥੋੜੇ ਜਿਹੇ ਪੈਸਿਆਂ ਦੇ ਲਾਲਚ ਕਰਕੇ ਆਪਣੇ ਘਰਾ ਵਿਚ ਪਟਾਕੇ ਬਨਾਉਣ ਦਾ ਕੰਮ ਕਰਦੇ ਹਨ। [caption id="attachment_532266" align="aligncenter" width="300"] ਰਾਜਪੁਰਾ : ਇੱਕ ਘਰ 'ਚ ਹੋਇਆ ਵੱਡਾ ਧਮਾਕਾ , 2 ਬੱਚਿਆਂ ਦੀ ਮੌਤ ਅਤੇ 2 ਗੰਭੀਰ ਜ਼ਖਮੀ[/caption] ਇਸ ਧਮਾਕੇ ਵਿਚ ਇੱਕ ਗਿਆਰਾਂ ਸਾਲਾ ਬੱਚੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਓਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ., ਤਹਿਸੀਲਦਾਰ ਅਤੇ ਐੱਸ. ਡੀ. ਐੱਮ. ਤੋਂ ਇਲਾਵਾ ਰਾਜਪੁਰਾ ਦੇ ਐੱਸਐੱਚਓ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। [caption id="attachment_532261" align="aligncenter" width="300"] ਰਾਜਪੁਰਾ : ਇੱਕ ਘਰ 'ਚ ਹੋਇਆ ਵੱਡਾ ਧਮਾਕਾ , 2 ਬੱਚਿਆਂ ਦੀ ਮੌਤ ਅਤੇ 2 ਗੰਭੀਰ ਜ਼ਖਮੀ[/caption]

ਇਸ ਦੌਰਾਨ ਡੀ.ਐੱਸ.ਪੀ. ਨੇ ਦੱਸਿਆ ਕਿ ਜਿਸ ਘਰ ਵਿਚ ਇਹ ਧਮਾਕਾ ਹੋਇਆ ਹੈ, ਉਥੇ ਨਜਾਇਜ਼ ਤੌਰ ’ਤੇ ਪਟਾਕੇ ਬਣਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਫੌਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ ਤਾਂ ਜੋ ਹਾਦਸੇ ਦੇ ਕਾਰਨਾਂ  ਦੀ ਤਹਿ ਤਕ ਪਹੁੰਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਮਨਪ੍ਰੀਤ ਨਾਮਕ ਬੱਚੀ ਦੀ ਮੌਤ ਹੋਈ ਹੈ।
-PTCNews

Related Post