ਪਟਿਆਲਾ : ਮੇਅਰ ਸੰਜੀਵ ਬਿੱਟੂ ਦੇ ਮੁਅੱਤਲੀ ਮਾਮਲੇ ‘ਚ ਸਰਕਾਰ ਨੇ ਹਾਈਕੋਰਟ ਤੋਂ ਮੰਗਿਆ 10 ਦਿਨਾਂ ਦਾ ਹੋਰ ਸਮਾਂ

By  Shanker Badra December 6th 2021 03:31 PM

ਚੰਡੀਗੜ੍ਹ : ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਦੇ ਮੁਅੱਤਲੀ ਮਾਮਲੇ 'ਚ ਅੱਜ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ 10 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ, ਜਿਸ ਕਰਕੇ ਇਸ ਮਾਮਲੇ ਦੀ ਸੁਣਵਾਈ ਹੁਣ 16 ਦਸੰਬਰ ਨੂੰ ਹੋਵੇਗੀ। [caption id="attachment_555750" align="aligncenter" width="300"] ਪਟਿਆਲਾ : ਮੇਅਰ ਸੰਜੀਵ ਬਿੱਟੂ ਦੇ ਮੁਅੱਤਲੀ ਮਾਮਲੇ ‘ਚ ਸਰਕਾਰ ਨੇ ਹਾਈਕੋਰਟ ਤੋਂ ਮੰਗਿਆ 10 ਦਿਨਾਂ ਦਾ ਹੋਰ ਸਮਾਂ[/caption] ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਿਰੁੱਧ ਬੇਭਰੋਸਗੀ ਮਤੇ ਨੂੰ ਲੈ ਕੇ ਨਗਰ ਨਿਗਮ ਵੱਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਪ੍ਰੋਸੀਡਿੰਗ ਮੇਅਰ ਬਿੱਟੂ ਨੇ ਹਾਈਕੋਰਟ ਦੇ ਡਬਲ ਬੈਂਚ ਕੋਲ ਚੈਲੰਜ ਕਰ ਦਿੱਤੀ ਸੀ, ਜਿਸ ਦੀ ਸੁਣਵਾਈ 1 ਦਸੰਬਰ ਨੂੰ ਹੋਈ ਸੀ। [caption id="attachment_555751" align="aligncenter" width="289"] ਪਟਿਆਲਾ : ਮੇਅਰ ਸੰਜੀਵ ਬਿੱਟੂ ਦੇ ਮੁਅੱਤਲੀ ਮਾਮਲੇ ‘ਚ ਸਰਕਾਰ ਨੇ ਹਾਈਕੋਰਟ ਤੋਂ ਮੰਗਿਆ 10 ਦਿਨਾਂ ਦਾ ਹੋਰ ਸਮਾਂ[/caption] ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲਾਂ ਨੇ ਮੰਨਿਆ ਸੀ ਕਿ ਉਨ੍ਹਾਂ ਵੱਲੋਂ ਅਜੇ ਤੱਕ ਮੇਅਰ ਨੂੰ ਸਸਪੈਂਡ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਸੁਣਵਾਈ 6 ਦਸੰਬਰ ਪਾ ਦਿੱਤੀ ਗਈ ਸੀ। ਅੱਜ ਦੀ ਸੁਣਵਾਈ ਦੌਰਾਨ ਮਾਣਯੋਗ ਹਾਈਕੋਰਟ ਕੋਲ ਪੰਜਾਬ ਸਰਕਾਰ ਦੇ ਵਕੀਲਾਂ ਨੇ ਇਸ ਮਾਮਲੇ ਲਈ 10 ਦਿਨ ਦਾ ਹੋਰ ਸਮਾਂ ਮੰਗਿਆ ਹੈ। [caption id="attachment_555749" align="aligncenter" width="275"] ਪਟਿਆਲਾ : ਮੇਅਰ ਸੰਜੀਵ ਬਿੱਟੂ ਦੇ ਮੁਅੱਤਲੀ ਮਾਮਲੇ ‘ਚ ਸਰਕਾਰ ਨੇ ਹਾਈਕੋਰਟ ਤੋਂ ਮੰਗਿਆ 10 ਦਿਨਾਂ ਦਾ ਹੋਰ ਸਮਾਂ[/caption] ਜ਼ਿਕਰਯੋਗ ਹੈ ਕਿ 25 ਨਵੰਬਰ ਨੂੰ ਨਿਗਮ ਹਾਊਸ ਨੇ ਮੇਅਰ ਸੰਜੀਵ ਬਿੱਟੂ ਨੂੰ ਬਹੁਮੱਤ ਨਾ ਹਾਸਿਲ ਕਰਨ ਦੇ ਤਰਕ ਤਹਿਤ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਨਿਗਮ ਨੇ ਇਸ ਸਬੰਧੀ ਅੰਤਿਮ ਮੋਹਰ ਲਈ ਕੇਸ ਸਥਾਨਕ ਸਰਕਾਰਾਂ ਵਿਭਾਗ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਸੀ। -PTCNews

Related Post