ਪਟਿਆਲਾ : ਮੈਡੀਕਲ ਅਤੇ ਡੈਂਟਲ ਡਾਕਟਰਾਂ ਵੱਲੋਂ ਐਨ.ਪੀ.ਏ. ਸਬੰਧੀ ਸਾਂਝੀ ਰੋਸ ਰੈਲੀ ਅਤੇ ਮਾਰਚ

By  Shanker Badra July 29th 2021 05:06 PM -- Updated: July 29th 2021 05:11 PM

ਪਟਿਆਲਾ : ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ ਐਸੋਸੀਏਸ਼ਨ (Medical Dental Doctors ), ਪੀ.ਸੀ.ਐਮ.ਐਸ. ਐਸੋਸੀਏਸ਼ਨ ਪਟਿਆਲਾ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪਟਿਆਲਾ ਦੇ ਸੱਦੇ 'ਤੇ ਪਟਿਆਲੇ ਦੇ 600 ਤੋਂ ਵੱਧ ਸਰਕਾਰੀ ਅਤੇ ਗੈਰ-ਸਰਕਾਰੀ ਡਾਕਟਰਾਂ ਅਤੇ ਮੈਡੀਕਲ ਡੈਂਟਲ ਵਿਦਿਆਰਥੀਆਂ ਵੱਲੋਂ ਅੱਜ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਡਾਕਟਰਾਂ ਦੇ ਐਨ.ਪੀ.ਏ. ਸਬੰਧੀ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਰੈਲੀ (Doctors Protest ) ਆਯੋਜਿਤ ਕੀਤੀ ਗਈ ਹੈ। ਇਸ ਦੌਰਾਨ ਮੈਡੀਕਲ ਡੈਂਟਲ ਕਾਲਜਾਂ ਵਿੱਚ ਵਿਦਿਆਰਥੀਆਂ ਦੀਆਂ ਕਲਾਸਾਂ ਦੇ ਨਾਲ ਨਾਲ ਰਾਜਿੰਦਰਾ ਹਸਪਤਾਲ ਵਿੱਚ ਓ.ਪੀ. ਡੀ. ਅਤੇ ਉਪਰੇਸ਼ਨ ਥਿਏਟਰ ਸੇਵਾਵਾਂ ਅਤੇ ਬਾਕੀ ਕੰਮਕਾਰ ਮੁਕੰਮਲ ਤੌਰ 'ਤੇ ਠੱਪ ਕੀਤਾ ਗਿਆ।

ਪਟਿਆਲਾ : ਮੈਡੀਕਲ ਡੈਂਟਲ ਡਾਕਟਰਾਂ ਵੱਲੋਂ ਐਨ.ਪੀ.ਏ. ਸਬੰਧੀ ਸਾਂਝੀ ਰੋਸ ਰੈਲੀ ਅਤੇ ਮਾਰਚ

ਪੜ੍ਹੋ ਹੋਰ ਖ਼ਬਰਾਂ : ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਇਸ ਦੌਰਾਨ ਰੈਲੀ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪਟਿਆਲੇ ਦੇ ਰਿਟਾਇਰ ਹੋ ਚੁੱਕੇ ਸੀਨੀਅਰ ਪੀ.ਸੀ. ਐਮ. ਐਸ. ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਸਮੂਹਕ ਤੌਰ 'ਤੇ ਸਰਕਾਰੀ ਨੂੰ ਅਪੀਲ ਕੀਤੀ ਗਈ ਕਿ ਡਾਕਟਰਾਂ ਦੇ ਐਨ.ਪੀ.ਏ. ਸਬੰਧੀ ਮਸਲੇ ਨੂੰ ਸਰਕਾਰ ਵੱਲੋਂ ਪਹਿਲ ਦੇ ਅਧਾਰ 'ਤੇ ਜਲਦ ਹੱਲ ਕੀਤਾ ਜਾਵੇ ਜੋ ਕਿ ਡਾਕਟਰਾਂ ਦੀ ਇੱਕ ਜਾਇਜ ਮੰਗ ਹੈ। ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ ਡਾਕਟਰਾਂ ਦਾ ਐਨ.ਪੀ.ਏ. ਘਟਾ ਕੇ ਸਰਕਾਰ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ ਅਤੇ ਪੰਜਾਬ ਭਰ ਵਿੱਚ ਸਮੂਹ ਸਰਕਾਰੀ ਡਾਕਟਰਾਂ ਨੂੰ ਰੋਸ ਦੇ ਰਾਹ 'ਤੇ ਜਾਣ ਲਈ ਮਜਬੂਰ ਕੀਤਾ ਗਿਆ ਹੈ ਅਤੇ ਸਿੱਟੇ ਵਜੋਂ ਰਾਜ ਵਿੱਚ ਮੈਡੀਕਲ ਅਤੇ ਸਿਹਤ ਸੇਵਾਵਾਂ ਵਿੱਚ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਵਿਘਨ ਪੈ ਰਿਹਾ ਹੈ ,ਜਿਸ ਦੀ ਸਿੱਧੇ ਤੌਰ 'ਤੇ ਜਿੰਮੇਵਾਰ ਪੰਜਾਬ ਸਰਕਾਰ ਨੂੰ ਹੀ ਕਿਹਾ ਜਾ ਸਕਦਾ ਹੈ।

ਪਟਿਆਲਾ : ਮੈਡੀਕਲ ਡੈਂਟਲ ਡਾਕਟਰਾਂ ਵੱਲੋਂ ਐਨ.ਪੀ.ਏ. ਸਬੰਧੀ ਸਾਂਝੀ ਰੋਸ ਰੈਲੀ ਅਤੇ ਮਾਰਚ

ਇਸ ਮੌਕੇ ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਰਡੀਓਲੋਜਿਸਟ ਡਾ. ਮਨਮੋਹਣ ਸਿੰਘ, ਬਾਬਾ ਫਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਜ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ, ਸਾਬਕਾ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਡਾ. ਬੀ. ਐਲ. ਭਰਦਵਾਜ, ਸਾਬਕਾ ਸਿਵਲ ਸਰਜਨ ਡਾ. ਹਰੀਸ਼ ਮਲਹੋਟਰਾ, ਮੈਡੀਕਲ ਟੀਚਰਜ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਜੇ. ਪੀ. ਐਸ. ਵਾਲੀਆ ਅਤੇ ਜਨਰਲ ਸਕੱਤਰ ਡਾ. ਬੀ. ਐਸ. ਸੋਹਲ, ਆਈ. ਐਮ. ਏ. ਪਟਿਆਲਾ ਦੇ ਪ੍ਰਧਾਨ ਡਾ. ਨੀਰਜ ਗੋਇਲ ਅਤੇ ਆਨਰੇਰੀ ਸਕੱਤਰ ਡਾ. ਨਿਧੀ ਬਾਂਸਲ, ਪੀ.ਸੀ. ਐਮ. ਐਸ. ਐਸੋਸੀਏਸ਼ਨ ਪਟਿਆਲਾ ਦੇ ਆਗੂ ਡਾ. ਸੁਦੇਸ਼ ਪ੍ਰਤਾਪ ਸਿੰਘ ਅਤੇ ਡਾ. ਜਸਵਿੰਦਰ ਸਿੰਘ, ਮੈਡੀਕਲ ਡੈਂਟਲ ਟੀਚਰਜ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਵਿਜੇ ਬੋਦਲ, ਸਟੇਟ ਜਾਇੰਟ ਸਕੱਤਰ ਡੈਂਟਲ ਡਾ, ਨਵਜੋਤ ਸਿੰਘ ਖੁਰਾਨਾ ਅਤੇ ਡਾ. ਦਰਸ਼ਨਜੀਤ ਸਿੰਘ ਵਾਲੀਆ ਵਲੋਂ ਰੋਸ ਕਰ ਰਹੇ ਡਾਕਟਰਾਂ ਨੂੰ ਸੰਬੋਧਨ ਕੀਤਾ ਗਿਆ।

ਪਟਿਆਲਾ : ਮੈਡੀਕਲ ਡੈਂਟਲ ਡਾਕਟਰਾਂ ਵੱਲੋਂ ਐਨ.ਪੀ.ਏ. ਸਬੰਧੀ ਸਾਂਝੀ ਰੋਸ ਰੈਲੀ ਅਤੇ ਮਾਰਚ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

ਐਸੋਸੀਏਸ਼ਨ ਦੇ ਰਾਜਸੀ ਜਨਰਲ ਸਕੱਤਰ ਡਾ. ਡੀ. ਐਸ. ਭੁੱਲਰ ਅਨੁਸਾਰ ਰਾਜ ਭਰ ਦੇ ਸਰਕਾਰੀ ਡਾਕਟਰ ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਐਨ. ਪੀ. ਏ. ਸਬੰਧੀ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਸੋਧਾਂ ਕਰਨ ਲਈ ਸੰਘਰਸ਼ ਕਰ ਰਹੇ ਹਨ ਪਰੰਤੂ ਸਰਕਾਰ ਵਲੋਂ ਅਜੇ ਤੱਕ ਕੋਈ ਠੋਸ ਫੈਸਲੇ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਸਿੱਟੇ ਵਜੋਂ ਪੰਜਾਬ ਭਰ ਵਿੱਚ ਸਰਕਾਰੀ ਡਾਕਟਰਾਂ ਦੀਆਂ ਸਮੂਹ ਜਥੇਬੰਦੀਆਂ ਵਲੋਂ ਅਣਮਿਥੇ ਸਮੇਂ ਲਈ ਰੋਸ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਮੈਡੀਕਲ ਡੈਂਟਲ ਡਾਕਟਰਾਂ ਵਲੋਂ ਧਰਨੇ ਦੌਰਾਨ ਤਨਖਾਹ ਕਮਿਸ਼ਨ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜੋਰਦਾਰ ਨਾਹਰੇਬਾਜੀ ਕਰਦਿਆਂ ਸਰਕਾਰ ਨੂੰ ਐਨ. ਪੀ. ਏ. ਸਬੰਧੀ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਗਈ ।

-PTCNews

Related Post