ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

By Shanker Badra - July 28, 2021 3:07 pm

ਲੁਧਿਆਣਾ : ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਐੱਲ.ਆਈ.ਜੀ. ਫਲੈਟ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ 3 ਕੁੜੀਆਂ, ਇੱਕ ਗਾਹਕ ਅਤੇ ਇਕ ਦਲਾਲ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ,ਜਦਕਿ ਪੁਲਿਸ ਨੂੰ ਦੇਖ ਕੇ ਆਂਟੀ ਮੌਕੇ ਤੋਂ ਫ਼ਰਾਰ ਹੋ ਗਈ ਹੈ।

ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਆਂਟੀ ਆਪਣੇ ਘਰ ਵਿਚ ਦੇਹ ਵਪਾਰ ਦਾ ਧੰਦਾ ਚਲਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਥਾਣਾ ਟਿੱਬਾ ਦੇ ਇੰਸਪੈਕਟਰ ਪ੍ਰਮੋਦ ਕੁਮਾਰ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਗਈ ਹੈ।

ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

ਇਸ ਮੌਕੇ ਐੱਸ.ਐੱਚ.ਓ. ਸਤਵੀਰ ਸਿੰਘ ਨੇ ਦੱਸਿਆ ਕਿ ਫਰਾਰ ਆਂਟੀ ਦੀ ਪਛਾਣ ਸੰਤੋਸ਼ ਬਾਂਸਲ ਅਤੇ ਗਾਹਕ ਦੀ ਪਛਾਣ ਜਾਨ ਸਿੰਘ ਅਤੇ ਦਲਾਲ ਦੀ ਪਛਾਣ ਪਾਮਿਲ ਵਜੋਂ ਹੋਈ ਹੈ।ਆਂਟੀ 'ਤੇ ਸਾਲ 2016 ਵਿਚ ਵੀ ਇਕ ਕੇਸ ਦਰਜ ਹੋਇਆ ਸੀ।

ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

ਦੱਸਿਆ ਜਾਂਦਾ ਹੈ ਕਿ ਆਂਟੀ ਗਾਹਕਾਂ ਨੂੰ ਪੁਲਿਸ ਰੇਡ ਨਾ ਹੋਣ ਦੀ ਵੀ ਗਾਰੰਟੀ ਦਿੰਦੀ ਸੀ। ਹਾਲ ਦੀ ਘੜੀ ਪੁਲਸ ਆਂਟੀ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਫੜ੍ਹੀਆਂ ਗਈਆਂ ਕੁੜੀਆਂ ਨੇੜਲੇ ਇਲਾਕੇ ਦੀਆਂ ਰਹਿਣ ਵਾਲੀਆਂ ਹਨ।

-PTCNews

adv-img
adv-img