ਨਾਭਾ ਬੈਂਕ ਡਕੈਤੀ ਮਾਮਲਾ: ਪਟਿਆਲਾ ਪੁਲਿਸ ਨੇ ਚਾਰ ਘੰਟਿਆਂ 'ਚ ਲੁਟੇਰਿਆਂ ਨੂੰ ਸੰਗਰੂਰ ਤੋਂ ਕੀਤਾ ਕਾਬੂ, ਲੁੱਟੀ ਰਾਸ਼ੀ ਵੀ ਕੀਤੀ ਬਰਾਮਦ

By  Jashan A November 14th 2018 05:04 PM -- Updated: November 14th 2018 05:11 PM

ਨਾਭਾ ਬੈਂਕ ਡਕੈਤੀ ਮਾਮਲਾ: ਪਟਿਆਲਾ ਪੁਲਿਸ ਨੇ ਚਾਰ ਘੰਟਿਆਂ 'ਚ ਲੁਟੇਰਿਆਂ ਨੂੰ ਕੀਤਾ ਕਾਬੂ, ਲੁੱਟੀ ਰਾਸ਼ੀ ਵੀ ਕੀਤੀ ਬਰਾਮਦ,ਨਾਭਾ: ਅੱਜ ਨਾਭਾ 'ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਖੋਹ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਲੁੱਟੇ ਸਨ। ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸਦੀ ਮੌਤ ਭੋ ਗਈ ਸੀ। ਇਸ ਮਾਮਲੇ 'ਚ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਦੀ ਕੀਤੀ ਅਗਵਾਈ ਕਾਰਵਾਈ ਦੌਰਾਨ ਚੋਰਾਂ ਨੂੰ ਚਾਰ ਘੰਟਿਆਂ 'ਚ ਸੰਗਰੂਰ ਤੋਂ ਕਾਬੂ ਕਰ ਲਿਆ ਹੈ, ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਹਨ ਲੁਟੇਰਿਆਂ ਤੋਂ ਲੁੱਟੀ ਹੋਈ ਸਾਰੀ ਰਾਸ਼ੀ ਬਰਾਮਦ ਕਰ ਲਈ ਹੈ। —PTC News

Related Post