ਪਟਿਆਲਾ: ਪੇਪਰ ਨਾ ਲਏ ਜਾਣ ਕਰਕੇ 6ਵੀਂ ਜਮਾਤ ਦੀ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ

By  Jashan A March 19th 2019 03:45 PM -- Updated: March 19th 2019 04:27 PM

ਪਟਿਆਲਾ: ਪੇਪਰ ਨਾ ਲਏ ਜਾਣ ਕਰਕੇ 6ਵੀਂ ਜਮਾਤ ਦੀ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ,ਪਟਿਆਲਾ: ਪਟਿਆਲਾ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਨਿੱਜੀ ਸਕੂਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਨੇ ਜ਼ਹਿਰੀਲੀ ਵਸਤੂ ਖਾ ਲਈ।

pti ਪਟਿਆਲਾ: ਪੇਪਰ ਨਾ ਲਏ ਜਾਣ ਕਰਕੇ 6ਵੀਂ ਜਮਾਤ ਦੀ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਸਕੂਲ ਪ੍ਰਬੰਧਕਾਂ ਵੱਲੋਂ ਸਕੂਲ 'ਚ ਬਾਕੀ ਰਹਿੰਦੀ ਫੀਸ ਨਾ ਦਿਤੇ ਜਾਣ ਕਰਕੇ ਸਕੂਲ ਵਲੋਂ ਇਸ ਲੜਕੀ ਦਾ ਪੇਪਰ ਨਹੀਂ ਲਿਆ ਗਿਆ।

ਹੋਰ ਪੜ੍ਹੋ: ਜਲੰਧਰ:ਇੱਕ ਸਕੂਲ ‘ਚ ਦਲਿਤ ਵਿਦਿਆਰਥੀ ਨੂੰ ਪਿਲਾਇਆ ਪਿਸ਼ਾਬ ,ਪੀੜਤ ਵਿਦਿਆਰਥੀ ਨੇ ਛੱਤ ਤੋਂ ਮਾਰੀ ਛਾਲ

pti ਪਟਿਆਲਾ: ਪੇਪਰ ਨਾ ਲਏ ਜਾਣ ਕਰਕੇ 6ਵੀਂ ਜਮਾਤ ਦੀ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਵਸਤੂ, ਹਾਲਤ ਗੰਭੀਰ

ਜਿਸ ਤੋਂ ਬਾਅਦ ਇਸ ਲੜਕੀ ਨੇ ਡਿਪ੍ਰੈਸ਼ਨ 'ਚ ਆਉਂਦੇ ਜ਼ਹਿਰੀਲੀ ਵਸਤੂ ਨਿਗਲ ਲਈ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਪੀੜਤ ਲੜਕੀ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹ ਜ਼ੇਰੇ ਇਲਾਜ਼ ਹੈ।

-PTC News

Related Post