Sat, May 4, 2024
Whatsapp

ਜਲੰਧਰ:ਇੱਕ ਸਕੂਲ 'ਚ ਦਲਿਤ ਵਿਦਿਆਰਥੀ ਨੂੰ ਪਿਲਾਇਆ ਪਿਸ਼ਾਬ ,ਪੀੜਤ ਵਿਦਿਆਰਥੀ ਨੇ ਛੱਤ ਤੋਂ ਮਾਰੀ ਛਾਲ

Written by  Shanker Badra -- August 04th 2018 01:21 PM
ਜਲੰਧਰ:ਇੱਕ ਸਕੂਲ 'ਚ ਦਲਿਤ ਵਿਦਿਆਰਥੀ ਨੂੰ ਪਿਲਾਇਆ ਪਿਸ਼ਾਬ ,ਪੀੜਤ ਵਿਦਿਆਰਥੀ ਨੇ ਛੱਤ ਤੋਂ ਮਾਰੀ ਛਾਲ

ਜਲੰਧਰ:ਇੱਕ ਸਕੂਲ 'ਚ ਦਲਿਤ ਵਿਦਿਆਰਥੀ ਨੂੰ ਪਿਲਾਇਆ ਪਿਸ਼ਾਬ ,ਪੀੜਤ ਵਿਦਿਆਰਥੀ ਨੇ ਛੱਤ ਤੋਂ ਮਾਰੀ ਛਾਲ

ਜਲੰਧਰ:ਇੱਕ ਸਕੂਲ 'ਚ ਦਲਿਤ ਵਿਦਿਆਰਥੀ ਨੂੰ ਪਿਲਾਇਆ ਪਿਸ਼ਾਬ ,ਪੀੜਤ ਵਿਦਿਆਰਥੀ ਨੇ ਛੱਤ ਤੋਂ ਮਾਰੀ ਛਾਲ:ਪੰਜਾਬ ਅੰਦਰ ਆਏ ਦਿਨ ਦਲਿਤਾਂ 'ਤੇ ਅੱਤਿਆਚਾਰ ਹੁੰਦੇ ਰਹਿੰਦੇ ਹਨ।ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਵਿੱਚ ਵਾਪਰਿਆ,ਜਿੱਥੇ ਇੱਕ ਦਲਿਤ ਵਿਦਿਆਰਥੀ ਨਾਲ ਉਸਦੇ ਜਮਾਤੀਆਂ ਵੱਲੋਂ ਘਿਨਾਉਣੀ ਹਰਕਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਇੱਕ ਨਿੱਜੀ ਸਕੂਲ 'ਚ 8ਵੀਂ ਜਮਾਤ ਦੇ ਦਲਿਤ ਵਿਦਿਆਰਥੀ ਨੂੰ ਉਸਦੀ ਕਲਾਸ ਦੇ ਵਿਦਿਆਰਥੀਆਂ ਨੇ ਪਾਣੀ ਵਾਲੀ ਬੋਤਲ 'ਚ ਪਿਸ਼ਾਬ ਪਾ ਕੇ ਪਿਲਾ ਦਿੱਤਾ।ਇਸ ਘਟਨਾ ਤੋਂ ਮਗਰੋਂ ਪੀੜਤ ਵਿਦਿਆਰਥੀ ਨੇ ਘਰ ਜਾ ਕੇ ਮਕਾਨ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।ਜਿਸ ਤੋਂ ਬਾਅਦ ਪੀੜਤ ਵਿਦਿਆਰਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਪਰਿਵਾਰ ਵੱਲੋਂ ਡਰ ਦੇ ਮਾਰੇ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਨਾ ਹੀ ਪਰਿਵਾਰ ਮੀਡੀਆ ਨਾਲ ਗੱਲ ਕਰਨ ਨੂੰ ਤਿਆਰ ਹੈ। -PTCNews


Top News view more...

Latest News view more...