ਪਟਿਆਲਾ: ASI ਨੂੰ ਰਿਵਾਲਵਰ ਸਾਫ ਕਰਨਾ ਪਿਆ ਮਹਿੰਗਾ, ਹੋਈ ਮੌਤ

By  Jashan A April 21st 2019 05:01 PM -- Updated: April 21st 2019 05:03 PM

ਪਟਿਆਲਾ: ASI ਨੂੰ ਰਿਵਾਲਵਰ ਸਾਫ ਕਰਨਾ ਪਿਆ ਮਹਿੰਗਾ, ਹੋਈ ਮੌਤ,ਪਟਿਆਲਾ: ਪਟਿਆਲਾ ਦੇ ਰਣਜੀਤ ਵਿਹਾਰ ਇਲਾਕੇ ਵਿਚ ਸੀ.ਆਈ.ਡੀ ਦੇ ਇਕ ਏ.ਐਸ.ਆਈ. ਦੀ ਰਿਵਾਲਵਰ ਸਾਫ ਕਰਦੇ ਹੋਏ ਗੋਲੀ ਚੱਲਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਏ.ਐਸ.ਆਈ. ਦੀ ਪਹਿਚਾਣ ਬਲਵਿੰਦਰ ਸਿੰਘ ਵਜੋਂ ਹੋਈ ਹੈ।

pti ਪਟਿਆਲਾ: ASI ਨੂੰ ਰਿਵਾਲਵਰ ਸਾਫ ਕਰਨਾ ਪਿਆ ਮਹਿੰਗਾ, ਹੋਈ ਮੌਤ

ਜਿਵੇਂ ਹੀ ਇਸ ਘਟਨਾ ਬਾਰੇ ਪਰਿਵਾਰ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਉਥੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ:ਟਿੱਪਰ ਮਿਕਸਰ ਦੀ ਲਾਪਰਵਾਹੀ ਕਾਰਣ ਵਾਪਰਿਆ ਟਰੇਨ ਹਾਦਸਾ !

ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਅਨਾਜ ਮੰਡੀ ਦੀ ਐੱਸ.ਐੱਚ.ਓ. ਸੁਖਵਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਦੀ ਸੂਚਨਾ ਤੋਂ ਬਾਅਦ ਉਨ੍ਹਾਂ ਵਲੋਂ ਵੀ ਤੱਥਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੌਤ ਸਰਵਿਸ ਰਿਵਾਲਵਰ ਤੋਂ ਗੋਲੀ ਚੱਲਣ ਨਾਲ ਹੋਈ ਹੈ।

pti ਪਟਿਆਲਾ: ASI ਨੂੰ ਰਿਵਾਲਵਰ ਸਾਫ ਕਰਨਾ ਪਿਆ ਮਹਿੰਗਾ, ਹੋਈ ਮੌਤ

ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ।ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਜ਼ਲਦੀ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।

-PTC News

Related Post