ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼, ਦੇਖੋ ਤਸਵੀਰਾਂ

By  Jashan A March 7th 2019 11:22 AM -- Updated: March 7th 2019 06:56 PM

ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼, ਦੇਖੋ ਤਸਵੀਰਾਂ,ਪਟਿਆਲਾ: ਅੱਜ ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼ ਹੋ ਗਿਆ ਹੈ। ਜਿਸ ਦੌਰਾਨ ਡਾ. ਰਤਨ ਸਿੰਘ ਜੱਗੀ, ਡਾ. ਗੁਰਨਾਮ ਸਿੰਘ, ਪ੍ਰੋ. ਗੁਰਭਜਨ ਗਿੱਲ, ਪ੍ਰਿੰਸੀਪਲ ਸਰਵਣ ਸਿੰਘ, ਡਾ ਸਤੀਸ਼ ਵਰਮਾ ਤੇ ਡਾ. ਵਨੀਤਾ (ਖ਼ਾਲਸਾ ਕਾਲਜ ਦਿੱਲੀ) ਨੂੰ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। [caption id="attachment_266040" align="aligncenter" width="300"]pti ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼, ਦੇਖੋ ਤਸਵੀਰਾਂ[/caption] ਇਸ ਤੋਂ ਇਲਾਵਾ ਸ. ਦਰਸ਼ਨ ਸਿੰਘ ਧਾਲੀਵਾਲ, ਸ. ਐਸ.ਪੀ.ਐਸ. ਓਬਰਾਏ, ਸ੍ਰੀ ਰਾਬਿੰਦਰ ਨਰਾਇਣ, ਸ. ਸੁੱਖੀ ਬਾਠ ਨੂੰ ਮਾਣ ਪੰਜਾਬ ਦਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। [caption id="attachment_266041" align="aligncenter" width="300"]pti ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼, ਦੇਖੋ ਤਸਵੀਰਾਂ[/caption]   ਸ ਦਰਸ਼ਨ ਸਿੰਘ ਧਾਲੀਵਾਲ ਅਤੇ ਸ਼੍ਰੀ ਰਾਬਿੰਦਰ ਨਾਰਾਇਣ ਇਸ ਸਮਾਗਮ ਵਿੱਚ ਨਹੀਂ ਪੁੱਜ ਸਕੇ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਮਾਣ ਪੰਜਾਬ ਦਾ ਐਵਾਰਡ ਦਰਸ਼ਨ ਸਿੰਘ ਧਾਲੀਵਾਲ ਦੇ ਭਰਾ ਚਰਨਜੀਤ ਸਿੰਘ ਰੱਖੜਾ ਵਲੋਂ ਪ੍ਰਾਪਤ ਕੀਤਾ ਗਿਆ। [caption id="attachment_266042" align="aligncenter" width="300"]pti ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼, ਦੇਖੋ ਤਸਵੀਰਾਂ[/caption] ਪੀ ਟੀ ਸੀ ਦੇ ਐਮ ਡੀ ਸ਼੍ਰੀ ਰਾਬਿੰਦਰ ਨਾਰਾਇਣ ਦੀ ਗੈਰ ਹਾਜ਼ਰੀ ਵਿਚ ਮਾਣ ਪੰਜਾਬ ਦਾ ਐਵਾਰਡ ਪੀ ਟੀ ਸੀ ਪਟਿਆਲਾ ਦੇ ਇੰਚਾਰਜ ਗਗਨਦੀਪ ਆਹੂਜਾ ਵਲੋਂ ਪ੍ਰਾਪਤ ਕੀਤਾ ਗਿਆ। [caption id="attachment_266069" align="aligncenter" width="300"]pti ਖਾਲਸਾ ਕਾਲਜ ਪਟਿਆਲਾ ਵਿਖੇ ਦੂਜੀ ਗਲੋਬਲ ਪੰਜਾਬੀ ਕਾਨਫਰੰਸ ਦਾ ਆਗਾਜ਼, ਦੇਖੋ ਤਸਵੀਰਾਂ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਨਫਰੰਸ ਵਿੱਚ ਭਾਰਤ ਸਮੇਤ ਅਮਰੀਕਾ, ਕੈਨੇਡਾ, ਇੰਗਲੈਂਡ, ਨਾਰਵੇ, ਯੂ.ਏ.ਈ, ਦੱਖਣੀ ਅਫਰੀਕਾ, ਇਟਲੀ ਆਦਿ ਦੇਸ਼ਾਂ ਤੋਂ ਵਿਦਵਾਨ ਹਿੱਸਾ ਲੈ ਰਹੇ ਹਨ। -PTC News

Related Post