ਪਟਿਆਲਾ: ਕਿੰਨਰਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ, ਨੰਗੇ ਹੋ ਕੀਤਾ ਖੂਬ ਹੰਗਾਮਾ (ਵੀਡੀਓ)

By  Jashan A October 10th 2019 09:55 PM

ਪਟਿਆਲਾ: ਕਿੰਨਰਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਹਮਲਾ, ਨੰਗੇ ਹੋ ਕੀਤਾ ਖੂਬ ਹੰਗਾਮਾ (ਵੀਡੀਓ),ਪਟਿਆਲਾ: ਪਟਿਆਲਾ 'ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅੱਜ ਕਿੰਨਰਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਅੱਜ ਪੁਲਿਸ ਮੁਲਾਜ਼ਮ ਪਟਿਆਲਾ ਦੇ ਫੁਹਾਰਾ ਚੌਂਕ ਵਿਚ ਨਿਗਮ ਟੀਮ ਨਾਲ ਨਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਨ ਲਈ ਗਏ ਸਨ।

Kinnersਜਿਸ ਦੌਰਾਨ ਕਿੰਨਰਾਂ ਦੇ ਇਕ ਗਰੁੱਪ ਨੇ ਨਗਰ ਨਿਗਮ ਦੀ ਟੀਮ ਤੇ ਉਨ੍ਹਾਂ ਦੇ ਨਾਲ ਤਾਇਨਾਤ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ। ਇਸ ਮੌਕੇ ਕਿੰਨਰਾਂ ਨੂੰ ਜਿਸ ਨੇ ਵੀ ਛਡਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਉਸ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ।

ਹੋਰ ਪੜ੍ਹੋ:ਸਰਕਸ ਦੌਰਾਨ ਘੋੜੇ ’ਤੇ ਦੋ ਸ਼ੇਰਾਂ ਨੇ ਕੀਤਾ ਹਮਲਾ (ਵੀਡੀਓ )

Kinnersਇਨ੍ਹਾਂ ਕਿੰਨਰਾਂ ਨੇ ਮੁਲਾਜਮਾਂ 'ਤੇ ਉੱਥੇ ਪਈਆਂ ਬਾਲਟੀਆਂ ਅਤੇ ਟੇਬਲਾਂ ਸਮੇਤ ਹੋਰ ਜੋ ਵੀ ਹੱਥ ਵਿਚ ਆਇਆ ਨਾਲ ਹਮਲਾ ਕੀਤਾ।ਜਿਸ ਦੌਰਾਨ ਕੁੱਝ ਕਿੰਨਰ ਅਰਧ ਨਗਨ ਹਾਲਾਤ 'ਚ ਵੀ ਦੇਖੇ ਗਏ।ਫਿਲਹਾਲ ਨਗਰ ਨਿਗਮ ਵੱਲੋਂ ਕਿੰਨਰਾਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

-PTC News

Related Post