ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਵਹੀਕਲ ਦੀ ਤਲਾਸ਼ੀ ਦੌਰਾਨ 1 ਕਰੋੜ ਦੀ ਪੁਰਾਣੀ ਕਰੰਸੀ ਕੀਤੀ ਬਰਾਮਦ

By  Jashan A March 19th 2019 07:57 PM -- Updated: March 19th 2019 08:50 PM

ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਵਹੀਕਲ ਦੀ ਤਲਾਸ਼ੀ ਦੌਰਾਨ 1 ਕਰੋੜ ਦੀ ਪੁਰਾਣੀ ਕਰੰਸੀ ਕੀਤੀ ਬਰਾਮਦ,ਪਟਿਆਲਾ: ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਰਾਜਪੁਰਾ ਦੇ ਜੀ ਟੀ ਰੋਡ ਤੋਂ ਇੱਕ ਵਹੀਕਲ ਦੀ ਤਲਾਸ਼ੀ ਦੌਰਾਨ ਇੱਕ ਕਰੋੜ ਤੋਂ ਵੱਧ ਪੁਰਾਣੀ ਰਕਮ ਬਰਾਮਦ ਕੀਤੀ।

pti ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਵਹੀਕਲ ਦੀ ਤਲਾਸ਼ੀ ਦੌਰਾਨ 1 ਕਰੋੜ ਦੀ ਪੁਰਾਣੀ ਕਰੰਸੀ ਕੀਤੀ ਬਰਾਮਦ

ਪਟਿਆਲਾ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਚਲਦਿਆਂ ਪਟਿਆਲਾ ਜਿਲ੍ਹੇ ਵਿੱਚ ਅੱਜ ਸ਼ਾਮ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਰਾਜਪੁਰਾ ਵਿਚ ਇੱਕ ਵਰਨਾ ਕਾਰ ਦੀ ਤਲਾਸ਼ੀ ਦੌਰਾਨ ਇੱਕ ਕਰੋੜ ਦੀ ਪੁਰਾਣੀ ਕਰੰਸੀ ਅਤੇ ਇੱਕ ਲੱਖ 54 ਹਜ਼ਾਰ ਰੁਪਏ ਨਵੀਂ ਕਰੰਸੀ ਦੇ ਕੀਤੇ ਬਰਾਮਦ ਕੀਤੀ ਗਈ।

ਹੋਰ ਪੜ੍ਹੋ: ਮੁੱਖ ਮੰਤਰੀ ਤੋਂ ਵੱਧ ਅਮੀਰ ਹੈ ਉਨ੍ਹਾਂ ਦਾ ਪੋਤਾ,ਦੇਖੋ ਕਿਵੇਂ ਬਣਿਆ ਕਰੋੜਾਂ ਦਾ ਮਾਲਿਕ

ਐੱਸ ਐੱਸ ਪੀ ਨੇ ਅੱਜ ਰਾਤ ਆਪਣੇ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਕਾਰ ਵਿਚ 3 ਵਿਅਕਤੀ ਸਵਾਰ ਸਨ।ਇਨ੍ਹਾਂ ਪਾਸੋ ਇੱਕ ਪ੍ਰੋਹਿਬਟੀਡ ਪਿਸਤੌਲ ਤੇ 13 ਕਾਰਤੂਸ ਬਰਾਮਦ ਕੀਤੇ ਗਏ ਹਨ।ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪਰਚਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ।

pti ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਵਹੀਕਲ ਦੀ ਤਲਾਸ਼ੀ ਦੌਰਾਨ 1 ਕਰੋੜ ਦੀ ਪੁਰਾਣੀ ਕਰੰਸੀ ਕੀਤੀ ਬਰਾਮਦ

ਐੱਸ ਐੱਸ ਪੀ ਅਨੁਸਾਰ ਇਹ ਰਕਮ ਅੰਬਾਲਾ ਕੈਂਟ ਤੋਂ ਲਿਆਂਦੀ ਗਈ ਸੀ ਅਤੇ ਅੱਗੇ ਕਿਥੇ ਲੈ ਕੇ ਜਾਣੀ ਸੀ ਇੰਸ ਦਾ ਪਤਾ ਜਾਂਚ ਦੌਰਾਨ ਪਤਾ ਲੱਗੇਗਾ।

-PTC News

 

Related Post