ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੋਸਟਰ, ਪੋਸਟਰ 'ਤੇ ਲਿਖਿਆ- ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’

By  Jashan A March 12th 2019 12:36 PM -- Updated: March 12th 2019 03:55 PM

ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੋਸਟਰ, ਪੋਸਟਰ 'ਤੇ ਲਿਖਿਆ- ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’,ਪਟਿਆਲਾ; ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਅੱਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’ ਦੇ ਪੋਸਟਰ ਲਗਾਏ ਗਏ। ਦੱਸਣਯੋਗ ਹੈ ਕਿ ਬੇਰੁਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਵੱਲੋਂ ਬਹਾਦਰਗੜ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਨੌਕਰੀ ਦੀ ਮੰਗ ’ਤੇ ‘ਟੈਂਕੀ ਅੰਦੋਲਨ’ ਵਿੱਢਿਆ ਹੋਇਆ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਗੌਰ ਨਾ ਕੀਤੇ ਜਾਣ ਕਾਰਨ ਉਨ੍ਹਾਂ ਦਾ ਰੋਸ ਵਧਦਾ ਜਾ ਰਿਹਾ ਹੈ। [caption id="attachment_268299" align="aligncenter" width="300"]pti ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੋਸਟਰ, ਪੋਸਟਰ 'ਤੇ ਲਿਖਿਆ- ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’[/caption] ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਚਿਪਕਾਏ ਗਏ ਪੋਸਟਰਾਂ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਬੇਰੁਜ਼ਗਾਰਾਂ ਨਾਲ ਵਾਅਦਾ ਖ਼ਿਲਾਫ਼ੀ ਦੇ ਦੋਸ਼ ਮੜਦਿਆਂ ਮਿਹਣੇ ਵੀ ਦਿੱਤੇ ਗਏ ਹਨ। ਪੋਸਟਰਾਂ ’ਤੇ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਵੇਲੇ ਕੀਤੇ ਵਾਅਦੇ ਵਿਸਥਾਰ ’ਚ ਯਾਦ ਕਰਵਾਏ ਗਏ ਹਨ। [caption id="attachment_268300" align="aligncenter" width="300"]pti ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੋਸਟਰ, ਪੋਸਟਰ 'ਤੇ ਲਿਖਿਆ- ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’[/caption] ਘਰ-ਘਰ ਨੌਕਰੀ ਦਾ ਵਾਅਦਾ, ਬੇਰੁਜ਼ਗਾਰੀ ਭੱਤਾ 2500 ਰੁਪਏ ਕਰਨ, ਫਰੀ ਸਮਾਰਟ ਫੋਨ, ਬਿਜਲੀ ਸਸਤੀ ਕਰਨ ਤੇ ਸਾਰੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਆਦਿ ਚੋਣ ਵਾਅਦੇ ਅੰਕਿਤ ਕਰਕੇ ਸਵਾਲੀਆ ਚਿੰਨ੍ਹਾਂ ’ਚ ਇਨ੍ਹਾਂ ਦੇ ਲਾਗੂ ਹੋਣ ਬਾਰੇ ਪੁੱਛਿਆ ਗਿਆ ਹੈ। ਇਸ ਵਿਚ ਸਵਾਲ ਵੀ ਕੀਤਾ ਗਿਆ ਹੈ ਕਿ ਜੇ ਖਜ਼ਾਨਾ ਖਾਲੀ ਹੈ ਤਾਂ ਫਿਰ ਸਰਕਾਰੀ ਪੁਰਾਣੀਆਂ ਗੱਡੀਆਂ ਨੂੰ ਛੱਡ ਕੇ ਨਵੀਆਂ ਗੱਡੀਆਂ ਲੈਣ ਦੀ ਕੀ ਜ਼ਰੂਰਤ ਸੀ। ਯੂਨੀਅਨ ਦੇ ਸੂਬਾ ਆਗੂ ਜੀਵਨ ਸਿੰਘ ਨੇ ਦੱਸਿਆ ਕਿ ਪੰਜਾਬ ਅੰਦਰ ਅੱਜ 10 ਹਜ਼ਾਰ ਤੋਂ ਉਪਰ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਜਿਸ ਕਾਰਨ ਦਿਨ ਬ ਦਿਨ ਵਿਦਿਆ ਦਾ ਮਿਆਰ ਡਿੱਗ ਰਿਹਾ ਹੈ ਤੇ ਗਰੀਬ ਬੱਚੇ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ।ਉਨ੍ਹਾਂ ਆਖਿਆ ਕਿ ਸਰਕਾਰ ਵਲੋਂ ਚੋਣ ਵਾਅਦਿਆਂ ਤੋਂ ਪਾਸਾ ਫੇਰਨ ਤੋਂ ਬਾਅਦ ਹੀ ਜਥੇਬੰਦੀ ਨੇ ਮੁੱਖ ਮੰਤਰੀ ਦੇ ਸ਼ਹਿਰ ’ਚ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। [caption id="attachment_268302" align="aligncenter" width="300"]pti ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ 'ਚ ਲਾਏ ਪੋਸਟਰ, ਪੋਸਟਰ 'ਤੇ ਲਿਖਿਆ- ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’[/caption] ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੇ ਅੱਜ ਸ਼ਹਿਰ ’ਚ ‘ਚਾਹੁੰਦਾ ਹੈ ਪੰਜਾਬ, ਕੈਪਟਨ ਪੰਜਾਬ ਤੋਂ ਬਾਹਰ’ ਸਿਰਲੇਖ ਹੇਠ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਮਾਰਚ ਨੂੰ ਚੰਡੀਗੜ੍ਹ ’ਚ ਸਿੱਖਿਆ ਮੰਤਰੀ ਨਾਲ ਯੂਨੀਅਨ ਦੀ ਪੈਨਲ ਬੈਠਕ ਤੈਅ ਹੈ, ਜੇਕਰ ਸਰਕਾਰ ਨੇ ਜਥੇਬੰਦੀ ਦੀ ਟੈਟ ਪਾਸ ਅਧਿਆਪਕਾਂ ਦੀ ਭਰਤੀ ਖੋਲ੍ਹਣ ਦੀ ਮੰਗ ਨਾ ਪ੍ਰਵਾਨ ਕੀਤੀ ਤਾਂ ਮੁੱਖ ਮੰਤਰੀ ਖ਼ਿਲਾਫ਼ ਪਿੰਡਾਂ ’ਚ ਵੀ ਇਸ਼ਤਿਹਾਰ ਲਗਾਏ ਜਾਣਗੇ। ਇਨ੍ਹਾਂ ਪੋਸਟਰਾਂ ਦੇ ਹੇਠਾਂ ‘ਨੋ ਜੌਬ ਨੋ ਵੋਟ’ ਵੀ ਅੰਕਿਤ ਕਰਕੇ ਲੋਕਾਂ ਨੂੰ ਕਾਂਗਰਸ ਸਰਕਾਰ ਦੇ ਪਿਛਲੇ ਚੋਣ ਵਾਅਦੇ ਯਾਦ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ। -PTC News

Related Post