ਪਟਿਆਲਾ: ਮਾਮਲਾ ਬੱਚੇ ਦੇ ਕਲਾਸ ਰੂਮ 'ਚ ਬੰਦ ਹੋਣ ਦਾ, ਸਕੂਲ ਇੰਚਾਰਜ ਮੁਅੱਤਲ

By  Jashan A December 1st 2019 10:28 AM

ਪਟਿਆਲਾ: ਮਾਮਲਾ ਬੱਚੇ ਦੇ ਕਲਾਸ ਰੂਮ 'ਚ ਬੰਦ ਹੋਣ ਦਾ, ਸਕੂਲ ਇੰਚਾਰਜ ਮੁਅੱਤਲ,ਪਟਿਆਲਾ : ਪਟਿਆਲਾ ਦੇ ਅਰਬਨ ਅਸਟੇਟ ਸਥਿਤ ਮਾਡਲ ਐਲੀਮੈਂਟਰੀ ਸਕੂਲ 'ਚ ਪਿਛਲੇ ਦਿਨੀਂ ਕਲਾਸ ਇੰਚਾਰਜ ਦੀ ਅਣਗਹਿਲੀ ਕਾਰਨ ਪ੍ਰੀ ਪ੍ਰਾਇਮਰੀ ਕਲਾਸ ਦੇ ਬੱਚੇ ਨੂੰ ਜਮਾਤ ਦੇ ਅੰਦਰ ਬੰਦ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀਈਓ) ਵਲੋਂ ਸਕੂਲ ਦੇ ਇੰਚਾਰਜ ਗੁਰਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।ਬੇਸ਼ੱਕ ਬੱਚੇ ਦੇ ਮਾਪਿਆਂ ਨੇ ਅਧਿਆਪਕਾਂ ਦੀ ਗਲਤੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਵੀ ਇਸ ਵੱਡੀ ਗਲਤੀ ਤੋਂਮੁਨਕਰ ਨਹੀਂ ਹੋਇਆ ਜਾ ਸਕਦਾ।

Patialaਦੱਸਿਆ ਜਾਂਦਾ ਹੈ ਕਿ ਬੱਚਾ ਕਲਾਸ ਦੇ ਅੰਦਰ ਸੁੱਤਾ ਹੋਇਆ ਸੀ, ਜਦੋਂ ਅਧਿਆਪਕ ਨੇ ਕਲਾਸਰੂਮ ਨੂੰ ਬੰਦ ਕਰ ਦਿੱਤਾ। ਜਦੋਂ ਬੱਚਾ ਘਰ ਵਾਪਸ ਨਹੀਂ ਆਇਆ, ਤਾਂ ਉਸਦੀ ਮਾਂ ਨੇ ਅਧਿਆਪਕਾਂ ਨਾਲ ਸੰਪਰਕ ਕੀਤਾ ਅਤੇ ਸਕੂਲ ਪੁੱਜ ਗਏ।

ਹੋਰ ਪੜ੍ਹੋ: ਰੋਪੜ ਦੀਆਂ ਇਹਨਾਂ ਖਿਡਾਰਨਾਂ ਨੇ ਕਤਰ 'ਚ ਗੱਡੇ ਜਿੱਤ ਦੇ ਝੰਡੇ, ਸ਼ੂਟਿੰਗ ਖੇਡ 'ਚ ਹਾਸਲ ਕੀਤੇ ਮੈਡਲ

ਸਕੂਲ ਦੇ ਗੇਟ 'ਤੇ ਪਹੁੰਚਣ 'ਤੇ ਬੱਚੇ ਦੀ ਮਾਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤੇ ਤੁਰੰਤ ਹੀ ਸਕੂਲ ਦਾ ਮੇਨ ਗੇਟ ਖੋਲ੍ਹਿਆ ਗਿਆ ਅਤੇ ਵਿਦਿਆਰਥੀ ਇਕ ਕਲਾਸਰੂਮ ਦੇ ਅੰਦਰ ਬੰਦ ਪਿਆ ਮਿਲਿਆ ਸੀ।ਇਸ ਘਟਨਾ ਦੀ ਕਿਸੇ ਨੇ ਮੋਬਾਈਲ ਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ।

Patialaਘਟਨਾ ਦੀ ਸੱਚਾਈ ਦੀ ਪੁਸ਼ਟੀ ਕਰਨ ਤੋਂ ਬਾਅਦ ਡੀਈਓ (ਪ੍ਰਾਇਮਰੀ) ਅਮਰਜੀਤ ਸਿੰਘ ਨੇ ਮੁੱਖ ਅਧਿਆਪਕ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਅਤੇ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ (ਬੀਪੀਈਓ) ਨੂੰ ਜਾਂਚ ਕਰਵਾਉਣ ਲਈ ਕਿਹਾ। ਬੀਪੀਈਓ ਨੂੰ ਅਗਲੇ ਹਫ਼ਤੇ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ।

Patialaਦੱਸ ਦਈਏ ਕਿ ਪ੍ਰੀ-ਪ੍ਰਾਇਮਰੀ ਕਲਾਸ ਦੁਪਹਿਰ 12.30 ਵਜੇ ਖ਼ਤਮ ਹੁੰਦੀ ਹੈ, ਪਰ ਇਹ ਘਟਨਾ ਦੁਪਹਿਰ 3:30 ਵਜੇ ਦੇ ਧਿਆਨ 'ਚ ਆਈ ਸੀ। ਕਿਹਾ ਜਾਂਦਾ ਸੀ ਕਿ ਲੜਕਾ ਬਿਮਾਰ ਸੀ ਅਤੇ ਉਸਨੇ ਦਵਾਈ ਲਈ ਹੋਈ ਸੀ ਜਿਸ ਨਾਲ ਉਸਨੂੰ ਨੀਂਦ ਆ ਗਈ ਸੀ।

-PTC News

Related Post