ਖਾਲਿਸਤਾਨ ਗਦਰ ਫੋਰਸ ਦੇ ਮੈਂਬਰ ਸ਼ਬਨਮਦੀਪ ਅਤੇ ਗੁਰਸੇਵਕ ਦਾ ਪੁਲਿਸ ਰਿਮਾਂਡ 26 ਤੱਕ ਵਧਿਆ

By  Jashan A November 22nd 2018 10:28 AM

ਖਾਲਿਸਤਾਨ ਗਦਰ ਫੋਰਸ ਦੇ ਮੈਂਬਰ ਸ਼ਬਨਮਦੀਪ ਅਤੇ ਗੁਰਸੇਵਕ ਦਾ ਪੁਲਿਸ ਰਿਮਾਂਡ 26 ਤੱਕ ਵਧਿਆ,ਪਟਿਆਲਾ: ਬੀਤੇ ਦਿਨੀ ਪਟਿਆਲਾ ਤੋਂ ਫੜ੍ਹੇ ਗਏ ਖਾਲਿਸਤਾਨ ਗਦਰ ਫੋਰਸ ਦੇ ਮੈਂਬਰ ਸ਼ਬਨਮਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਅੱਜ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਦੋਨਾਂ ਦਾ ਪੁਲਿਸ ਰਿਮਾਂਡ ਹੁਣ 26 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।

policeਅਜਨਾਲਾ ਬੰਬ ਧਮਾਕੇ ਨਾਲ ਇਹਨਾਂ ਦੇ ਤਾਰ ਜੁੜ੍ਹੇ ਹੋਣ ਦੇ ਕਰਕੇ ਪੁਲਿਸ ਵੱਲੋਂ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਖਾਲਿਸਤਾਨ ਗਦਰ ਫੋਰਸ ਦੇ ਮੈਂਬਰ ਨੀ ਸ਼ਬਨਮਦੀਪ ਸਿੰਘ ਨੂੰ ਇਕ ਗ੍ਰਨੇਡ ਤੇ ਪਿਸਟਲ ਨਾਲ ਪਟਿਆਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।ਸੂਤਰਾਂ ਅਨੁਸਾਰ ਜਿਸ ਤਰੀਕੇ ਨਾਲ ਅਜਨਾਲਾ ਬੰਬ ਧਮਾਕੇ ਨੂੰ ਅੰਜ਼ਾਮ ਦਿੱਤਾ ਗਿਆ ਹੈ ਉਸੇ ਤਰਾਂ ਹੀ ਪਟਿਆਲਾ 'ਚ ਵੀ ਗ੍ਰਨੇਡ ਸੁੱਟ ਕੇ ਬੰਬ ਧਮਾਕਾ ਕੀਤਾ ਜਾਣਾ ਸੀ।

ਹੋਰ ਪੜ੍ਹੋ: ਤਮਿਲਨਾਡੂ ‘ਚ ਭਾਰੀ ਬਾਰਿਸ਼ ਦੀ ਚਿਤਾਵਨੀ, ਚੇੱਨਈ ਸਮੇਤ 7 ਜ਼ਿਲ੍ਹਿਆਂ ਦੇ ਸਕੂਲ-ਕਾਲਜ ਬੰਦ

shabnamdeepਦੋਨਾਂ ਵਿਚ ਕਾਫੀ ਕੁੱਝ ਮਿਲਦਾ ਦੇਖ ਜਿਥੇ ਪੰਜਾਬ ਪੁਲਸ, ਇੰਟੈਲੀਜੈਂਸ ਤੇ ਆਈ. ਬੀ. ਵੱਲੋਂ ਉਸੇ ਦਿਨ ਤੋਂ ਉਨ੍ਹਾਂ ਤੋਂ ਹੋਰ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮਾਮਲੇ ਸਬੰਧੀ ਪੋਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਹੋਰ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਹੈ।

—PTC News

Related Post