ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਸੁਖਮੰਦਰਪਾਲ ਸਿੰਘ ਮਿੰਟਾ ਨੂੰ ਲੱਗਾ ਸਦਮਾ, ਮਾਤਾ ਸੁਖਮੀਤ ਕੌਰ ਕਾਹਲੋਂ ਦਾ ਹੋਇਆ ਦੇਹਾਂਤ

By  Jashan A March 20th 2019 11:32 AM -- Updated: March 20th 2019 01:07 PM

ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਸੁਖਮੰਦਰਪਾਲ ਸਿੰਘ ਮਿੰਟਾ ਨੂੰ ਲੱਗਾ ਸਦਮਾ, ਮਾਤਾ ਸੁਖਮੀਤ ਕੌਰ ਕਾਹਲੋਂ ਦਾ ਹੋਇਆ ਦੇਹਾਂਤ,ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਸੁਖਮੰਦਰਪਾਲ ਸਿੰਘ ਮਿੰਟਾ ਨੂੰ ਅੱਜ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਹਨਾਂ ਦੇ ਮਾਤਾ ਸੁਖਮੀਤ ਕੌਰ ਕਾਹਲੋਂ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਉਹਨਾਂ ਦੀ ਉਮਰ 87 ਸਾਲ ਦੀ ਦੱਸੀ ਜਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਮਾਤਾ ਸੁਖਮੀਤ ਕੌਰ ਨੇ ਫੈਕਟਰੀ ਏਰੀਆ ਸਥਿਤ ਅੰਤਿਮ ਸਾਹ ਲਏ। ਦੱਸ ਦੇਈਏ ਕਿ ਮਾਤਾ ਸੁਖਮੀਤ ਕੌਰ ਅਕਾਲੀ ਦਲ ਦੇ ਨੇਤਾ ਦਲਜੀਤ ਸਿੰਘ ਚੀਮਾ ਦੇ ਰਿਸ਼ਤੇਦਾਰ ਸਨ। ਮਾਤਾ ਸੁਖਮੀਤ ਕੌਰ ਦਾ ਸਸਕਾਰ ਉਨ੍ਹਾਂ ਦੇ 2 ਵੱਡੇ ਲੜਕਿਆਂ ਦੇ ਅਮਰੀਕਾ ਤੋਂ ਆਉਣ ਤੇ ਸ਼ੁੱਕਰਵਾਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ। -PTC News

Related Post