ਪਟਨਾ 'ਚ ਡੇਂਗੂ ਦਾ ਕਹਿਰ, ਇਸ ਭਾਜਪਾ ਵਿਧਾਇਕ ਨੂੰ ਵੀ ਲਿਆ ਲਪੇਟ 'ਚ (ਤਸਵੀਰਾਂ)

By  Jashan A October 16th 2019 02:58 PM

ਪਟਨਾ 'ਚ ਡੇਂਗੂ ਦਾ ਕਹਿਰ, ਇਸ ਭਾਜਪਾ ਵਿਧਾਇਕ ਨੂੰ ਵੀ ਲਿਆ ਲਪੇਟ 'ਚ (ਤਸਵੀਰਾਂ),ਪਟਨਾ: ਪਿਛਲੇ ਕੁਝ ਡੌਨ ਪਹਿਲਾਂ ਬਿਹਾਰ ਦੇ ਪਟਨਾ 'ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਬਿਮਾਰੀਆਂ ਦਾ ਪ੍ਰਕੋਪ ਵਧ ਗਿਆ ਹੈ। ਸ਼ਹਿਰ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਦੀ ਚਪੇਟ ਕਾਫੀ ਲੋਕ ਆ ਰਹੇ ਹਨ। ਇਸ ਦਰਮਿਆਨ ਭਾਜਪਾ ਵਿਧਾਇਕ ਨਿਤਿਨ ਨਵੀਨ ਡੇਂਗੂ ਦਾ ਸ਼ਿਕਾਰ ਹੋ ਗਏ ਹਨ। ਫਿਲਹਾਲ ਉਹ ਘਰ 'ਚ ਆਰਾਮ ਕਰ ਰਹੇ ਹਨ। ਸਿਰਫ਼ ਪਟਨਾ 'ਚ ਡੇਂਗੂ ਦੇ 100 ਤੋਂ ਵਧ ਮਾਮਲੇ ਸਾਹਮਣੇ ਆਏ ਹਨ। ਹੋਰ ਪੜ੍ਹੋ:ਝਾਰਖੰਡ: ਪੁਲਿਸ ਤੇ ਨਕਸਲੀਆਂ ਵਿਚਾਲੇ ਮੁੱਠਭੇੜ ,1 ਜਵਾਨ ਸ਼ਹੀਦ, 5 ਨਕਸਲੀ ਢੇਰ https://twitter.com/ANI/status/1184343634914635777?s=20 ਇਸ ਨੂੰ ਲੈ ਕੇ ਪ੍ਰਸ਼ਾਸਨ ਵੀ ਅਲਰਟ 'ਤੇ ਹੈ। ਮਿਲੀ ਜਾਣਕਾਰੀ ਮੁਤਾਬਕ ਪਟਨਾ ਦੇ ਰਾਜੇਂਦਰ ਨਗਰ, ਗੋਲਾ ਰੋਡ, ਪਾਟਲਿਪੁੱਤਰ ਵਰਗੀਆਂ ਕਾਲੋਨੀਆਂ 'ਚ ਬਾਰਸ਼ ਤੋਂ ਬਾਅਦ ਵੀ ਗੰਦਾ ਅਤੇ ਬੱਦਬੂਦਾਰ ਪਾਣੀ ਭਰੇ ਰਹਿਣ ਨਾਲ ਉੱਥੇ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ। ਬੀਤੇ ਦਿਨ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਚੌਬੇ ਪਟਨਾ ਮੈਡੀਕਲ ਕਾਲਜ ਐਂਡ ਹਸਪਤਾਲ 'ਚ ਡੇਂਗੂ ਪੀੜਤਾ ਦਾ ਹਾਲ ਜਾਣਨ ਲਈ ਪਹੁੰਚੇ ਸਨ। -PTC News

Related Post