ਕਰਜ਼ੇ ਤੋਂ ਪ੍ਰੇਸ਼ਾਨ ਪੰਜਾਬ ਦਾ ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ, ਪਿੰਡ 'ਚ ਛਾਇਆ ਮਾਤਮ

By  Jashan A April 3rd 2019 12:33 PM

ਕਰਜ਼ੇ ਤੋਂ ਪ੍ਰੇਸ਼ਾਨ ਪੰਜਾਬ ਦਾ ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ, ਪਿੰਡ 'ਚ ਛਾਇਆ ਮਾਤਮ,ਪੱਟੀ: ਭਾਵੇਂ ਕਿ ਪੰਜਾਬ ਸਰਕਾਰ 2017 'ਚ ਕਿਸਾਨ ਦੇ ਕਰਜ਼ੇ ਨੂੰ ਮੁਆਫ ਕਰਨ ਦੇ ਇੱਕ ਵਾਅਦੇ ਨਾਲ ਸੱਤਾ ਵਿੱਚ ਆਈ ਸੀ, ਪਰ ਅੱਜ ਵੀ ਕਰਜ਼ੇ ਦੇ ਸਤਾਏ ਕਿਸਾਨ ਖੁਦਕੁਸ਼ੀਆਂ ਕਰ ਮੌਤ ਨੂੰ ਗਲੇ ਲਗਾ ਰਹੇ ਹਨ। ਤਾਜ਼ਾ ਮਾਮਲਾ ਪੱਟੀ ਦੇ ਪਿੰਡ ਨੌਸ਼ਹਿਰਾ ਪਨੂੰਆਂ ਤੋਂ ਸਾਹਮਣੇ ਆਇਆ ਹੈ, ਜਿਥੇ 48 ਸਾਲਾਂ ਕਿਸਾਨ ਕਸ਼ਮੀਰ ਸਿੰਘ ਨੇ 2 ਲੱਖ ਦੇ ਬੈਂਕ ਕਰਜ਼ੇ ਦੀ ਪ੍ਰੇਸ਼ਾਨੀ ਦੇ ਚਲਦੇ ਆਪਣੇ ਖੇਤਾਂ ਦੀ ਬੰਬੀ ਵਾਲੇ ਕਮਰੇ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

sui ਕਰਜ਼ੇ ਤੋਂ ਪ੍ਰੇਸ਼ਾਨ ਪੰਜਾਬ ਦਾ ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ, ਪਿੰਡ 'ਚ ਛਾਇਆ ਮਾਤਮ

ਮਿਲੀ ਜਾਣਕਾਰੀ ਮੁਤਾਬਕ ਕਸ਼ਮੀਰ ਸਿੰਘ ਕੋਲ ਸਿਰਫ 2 ਏਕੜ ਜ਼ਮੀਨ ਸੀ ਅਤੇ ਉਹ ਸਟੇਟ ਬੈਂਕ ਆਫ ਇੰਡੀਆ ਦੇ 2 ਲੱਖ ਰੁਪਏ ਦਾ ਕਰਜ਼ਾਈ ਹੋਣ ਕਰਕੇ ਅਕਸਰ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।

ਹੋਰ ਪੜ੍ਹੋ: ਟਾਰਗੇਟ ਕਿਲਿੰਗ ਮਾਮਲਾ: ਵੀਡੀਓ ਕਾਨਫਰੰਸ ਰਾਹੀਂ ਜੱਗੀ ਜੌਹਲ ਅਦਾਲਤ ‘ਚ ਪੇਸ਼

ਅੱਜ ਸਵੇਰ 10 ਵਜੇ ਦੇ ਕਰੀਬ ਇਹ ਆਪਣੇ ਘਰੋਂ ਗਿਆ ਅਤੇ ਸ਼ਾਮ ਸਾਢੇ ਛੇ ਵਜੇ ਖ਼ੁਦਕੁਸ਼ੀ ਦਾ ਪਤਾ ਪਰਿਵਾਰ ਨੂੰ ਲੱਗਾ, ਜਿਸ ਤੋਂ ਬਾਅਦ ਪੁਲੀਸ ਚੌਂਕੀ ਨੌਸ਼ਹਿਰਾ ਪਨੂੰਆਂ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਕਸ਼ਮੀਰ ਸਿੰਘ ਆਪਣੇ ਪਿੱਛੇ ਪਤਨੀ, ਦੋ ਲੜਕੇ ਅਤੇ ਇੱਕ ਲੜਕੀ ਛੱਡ ਗਿਆ।

sui ਕਰਜ਼ੇ ਤੋਂ ਪ੍ਰੇਸ਼ਾਨ ਪੰਜਾਬ ਦਾ ਇੱਕ ਹੋਰ ਅੰਨਦਾਤਾ ਉਤਰਿਆ ਮੌਤ ਦੇ ਘਾਟ, ਪਿੰਡ 'ਚ ਛਾਇਆ ਮਾਤਮ

ਉਧਰ ਮੌਕੇ 'ਤੇ ਪੁੱਜੇ ਚੌਂਕੀ ਇੰਚਾਰਜ ਹਰਪਾਲ ਸਿੰਘ ਵਲੋਂ ਲਾਸ਼ ਨੂੰ ਪੋਸਟਮਾਰਟਮ ਕਰਾਉਣ ਲਈ ਭੇਜ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਜ਼ਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post