'ਕੋਰੋਨਾ' ਵਾਇਰਸ ਦੇ ਵੱਧ ਰਹੇ ਕਹਿਰ ਦੇ ਚਲਦਿਆਂ 'PAU' ਨੇ ਲਿਆ ਵੱਡਾ ਫੈਸਲਾ

By  Jagroop Kaur April 16th 2021 10:58 AM

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੋਰੋਨਾ ਮਹਾਮਾਰੀ ਦੇ ਤੇਜ਼ੀ ਨਾਲ ਫੈਲਣ ਨੂੰ ਧਿਆਨ ’ਚ ਰੱਖਦੇ ਹੋਏ ਪੀ. ਏ. ਯੂ. ਕੈਂਪਸ ਦੇ ਸਾਰੇ ਹੋਸਟਲਾਂ ਨੂੰ 30 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਈ. ਸੀ. ਏ. ਆਰ. ਨਾਲ ਸਬੰਧਿਤ ਵਿਦਿਆਰਥੀ ਵੀ ਹੋਸਟਲਾਂ ’ਚ ਨਹੀਂ ਰਹਿ ਸਕਣਗੇ। ਕਲਾਸਾਂ ਅਤੇ ਮਿਡ-ਟਰਮ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ।Students ruckus in PAU hostel about eating non-veg food

READ MORE :ਕੋਰੋਨਾ ਦੇ ਦੈਂਤ ਨੇ ਲਈ 63 ਲੋਕਾਂ ਦੀ ਜਾਨ , 3329…

ਦੱਸਣਯੋਗ ਹੈ ਕਿ ਮਹਾਂਨਗਰ 'ਚ ਬੀਤੇ ਦਿਨ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਪੀੜਤ 542 ਵਿਅਕਤੀ ਸਾਹਮਣੇ ਆਏ ਹਨ, ਜਦੋਂ ਕਿ ਇਨ੍ਹਾਂ ’ਚੋਂ 9 ਮਰੀਜ਼ਾਂ ਦੀ ਮੌਤ ਹੋ ਗਈ।

Ludhiana: 2 educational buildings declared quarantine wards | Ludhiana News  - Times of India

Read More :ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ , ਫੇਸਬੁੱਕ ‘ਤੇ ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ

ਇਨ੍ਹਾਂ ਪਾਜ਼ੇਟਿਵ ਮਰੀਜ਼ਾਂ ’ਚ 482 ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। ਸਿਹਤ ਅਧਿਕਾਰੀਆਂ ਅਨੁਸਾਰ ਮਹਾਂਨਗਰ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 40945 ਹੋ ਗਈ ਹੈ। ਇਨ੍ਹਾਂ ’ਚੋਂ 1227 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਜ਼ਿਲ੍ਹੇ ਤੋਂ ਇਲਾਵਾ 6424 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਸਨ। ਇਨ੍ਹਾਂ ’ਚੋਂ 634 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੌਜੂਦਾ ਵਿਚ ਸਥਾਨਕ ਹਸਪਤਾਲਾਂ ’ਚ ਜ਼ਿਲ੍ਹੇ ਦੇ ਰਹਿਣ ਵਾਲੇ 686 ਪਾਜ਼ੇਟਿਵ ਮਰੀਜ਼ ਦਾਖ਼ਲ ਹਨ। ਇਨ੍ਹਾਂ ’ਚੋਂ 66 ਸਰਕਾਰੀ, ਜਦੋਂ ਕਿ 620 ਨਿੱਜੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।

Related Post