ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

By  Shanker Badra September 18th 2020 03:48 PM -- Updated: September 18th 2020 05:37 PM

ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ:ਨਵੀਂ ਦਿੱਲੀ : ਜੇ ਤੁਸੀਂ ਪੇਟੀਐਮ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ,ਕਿਉਂਕਿ ਪ੍ਰਸਿੱਧ ਮੋਬਾਈਲ ਭੁਗਤਾਨ ਐਪ ਪੇਟੀਐੱਮ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਯੂਜਰ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਪਾ ਰਹੇ ਹਨ। ਪੇਟੀਐੱਮ ਸਰਚ ਕਰਨ 'ਤੇ ਕੰਪਨੀ ਦੇ ਹੋਰ ਐਪਸ Paytm for business, Paytm money, Paytm Mall ਅਜੇ ਵੀ ਪਲੇਅ ਸਟੋਰ 'ਤੇ ਮੌਜੂਦ ਹਨ।

ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

ਪੇਟੀਐੱਮ ਨੂੰ ਸਿਰਫ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਪਰ ਜੇ ਤੁਸੀਂ ਆਈਫੋਨ ਉਪਭੋਗਤਾ ਹੋ ਤਾਂ ਐਪ ਸਟੋਰ 'ਤੇ ਇਹ ਐਪ ਅਜੇ ਵੀ ਮੌਜੂਦ ਹੈ। ਹਾਲਾਂਕਿ ਅਜੇ ਤੱਕ Google Play Store ਤੋਂPaytm ਨੂੰ ਹਟਾਉਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਦੇ ਬਾਰੇ ਕੁਝ ਵੀ ਸਪੱਸਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ ਕਿ Google ਨੇ ਇਹ ਫ਼ੈਸਲਾ ਕਿਉਂ ਲਿਆ ਹੈ।

ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

ਜੇਕਰ ਤੁਹਾਡੇ ਫ਼ੋਨ 'ਚਪਹਿਲਾਂ ਹੀ Paytm ਮੌਜੂਦ ਹੈ ਤਾਂ ਤੁਸੀਂ ਹੁਣ ਵੀ ਇਸਦੀ ਵਰਤੋਂ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਐਪ ਦੀ ਮਦਦ ਨਾਲ ਨਾ ਸਿਰਫ ਰੀਚਾਰਜ ਕੀਤਾ ਜਾਂਦਾ ਹੈ, ਬਲਕਿ ਛੋਟੀ -ਵੱਡੀ ਪੇਮੈਂਟ ਤੋਂ ਲੈ ਕੇ ਖਰੀਦਦਾਰੀ ਅਤੇ ਨਿਵੇਸ਼ ਤੱਕ ਹਰ ਚੀਜ਼ ਲਈ ਇਸ ਐਪ ਦਾਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ।

-PTCNews

Related Post