Petrol-Diesel Price: ਲਗਾਤਾਰ 5ਵੇਂ ਦਿਨ ਪੈਟਰੋਲ-ਡੀਜ਼ਲ ਦੇ ਵਧੇ ਭਾਅ, ਜਾਣੋ ਅੱਜ ਦੀਆਂ ਕੀਮਤਾਂ

By  Riya Bawa October 24th 2021 10:26 AM

Petrol-Diesel Price Hike: ਦੇਸ਼ ਭਰ ਵਿਚ ਪੈਟਰੋਲ-ਡੀਜ਼ਲ ਦੇ ਭਾਅ ਅੱਜ ਫਿਰ ਤੋਂ ਵਧ ਗਏ ਹਨ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ 'ਤੇ ਪੈ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਅੱਜ ਪੰਜਵੇਂ ਦਿਨ ਤੇਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ। ਤੇਲ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। Fuel prices hike: 95 percent of people don't need petrol, says UP Minister ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 35-35 ਪੈਸੇ ਦਾ ਵਾਧਾ ਹੋਇਆ ਹੈ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਦੇ ਮੁਤਾਬਕ ਦੇਸ਼ ਦੀ ਰਾਜਧਾਨੀ 'ਚ ਅੱਜ ਦੀ ਪੈਟਰੋਲ 35 ਪੈਸੇ ਵਧ ਕੇ 107 ਰੁਪਏ 59 ਪੈਸੇ ਪ੍ਰਤੀ ਲੀਟਰ ਲੀਟਰ 'ਤੇ ਪਹੁੰਚ ਗਿਆ। ਜੋ ਸ਼ਨੀਵਾਰ 107-24 ਰੁਪਏ 'ਤੇ ਸੀ। ਉੱਥੇ ਹੀ ਡੀਜ਼ਲ95.97 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 96 ਰੁਪਏ 32 ਪੈਸੇ ਰੁਪਏ ਲੀਟਰ ਹੋ ਗਿਆ ਹੈ। ਦਿੱਲੀ ਤੋਂ ਇਲਾਵਾ ਕਈ ਸੂਬੇ ਹਨ ਜਿੱਥੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਰੁਪਏ ਤੋਂ ਉਪਰ ਪਹੁੰਚ ਚੁੱਕੀਆਂ ਹਨ। ਰਾਜਧਾਨੀ ਤੋਂ ਇਲਾਵਾ ਮੁੰਬਈ 'ਚ ਪੈਟਰੋਲ ਦੀ ਕੀਮਤ 113.12 ਰੁਪਏ 'ਤੇ ਡੀਜ਼ਲ ਦਾ ਭਾਅ 104.00 ਰੁਪਏ ਪ੍ਰਤੀ ਲੀਟਰ ਹੈ। ਚੇਨੱਈ 'ਚ ਵੀ ਪੈਟਰੋਲ 104.22 ਰੁਪਏ ਲੀਟਰ ਹੈ ਤਾਂ ਡੀਜ਼ਲ 100.25 ਰੁਪਏ ਲੀਟਰ ਹੈ। Petrol, diesel prices continue to rise in India ਕੋਲਕਾਤਾ 'ਚ ਪੈਟਰੋਲ ਦਾ ਭਾਅ 107.78 ਰੁਪਏ ਜਦਕਿ ਡੀਜ਼ਲ ਦਾ ਭਾਅ 99.08 ਰੁਪਏ ਲੀਟਰ ਹੈ। ਦੱਸ ਦੇਈਏ ਸਾਲ 2020 ਦੇ ਮਈ ਮਹੀਨੇ ਤੋਂ ਲੈ ਕੇ ਹੁਣ ਤਕ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਕਰੀਬ 36 ਰੁਪਏ ਪ੍ਰਤੀ ਲੀਟਰ ਦਾ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਇਨ੍ਹਾਂ 18 ਮਹੀਨਿਆਂ 'ਚ ਡੀਜ਼ਲ ਦੀਆਂ ਕੀਮਤਾਂ 'ਚ 26.58 ਰੁਪਏ ਦਾ ਵਾਧਾ ਹੋਇਆ ਹੈ।

Related Post