Petrol Diesel Price: ਡੀਜ਼ਲ ਦੀਆਂ ਕੀਮਤਾਂ ਲਗਾਤਾਰ ਬਣਾ ਰਹੀਆਂ ਨਵੇਂ ਰਿਕਾਰਡ, ਜਾਣੋਂ ਅੱਜ ਦਾ ਰੇਟ

By  Shanker Badra July 17th 2020 03:51 PM

Petrol Diesel Price: ਡੀਜ਼ਲ ਦੀਆਂ ਕੀਮਤਾਂ ਲਗਾਤਾਰ ਬਣਾ ਰਹੀਆਂ ਨਵੇਂ ਰਿਕਾਰਡ, ਜਾਣੋਂ ਅੱਜ ਦਾ ਰੇਟ:ਨਵੀਂ ਦਿੱਲੀ :  ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਅਤੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪੈਟਰੋਲੀਅਮ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਵੀ ਕੋਈ ਬਦਲਾਅ ਨਹੀਂ ਹੋਇਆ ਹੈ, ਹਾਲਾਂਕਿ ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ।

ਜਾਣਕਾਰੀ ਅਨੁਸਾਰ ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ 17 ਪੈਸੇ ਤੱਕ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਡੀਜ਼ਲ ਦੇ ਭਾਅ 'ਚ 13 ਪੈਸੇ ਦਾ ਵਾਧਾ ਹੋਇਆ ਸੀ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਣ ਨਾਲ 81.35 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਪੈਟਰੋਲ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਹੈ।

Petrol Diesel Price : ਡੀਜ਼ਲ ਦੀਆਂ ਕੀਮਤਾਂ ਲਗਾਤਾਰ ਬਣਾ ਰਹੀਆਂ ਨਵੇਂ ਰਿਕਾਰਡ, ਜਾਣੋਂ ਅੱਜ ਦਾ ਰੇਟ

ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ 80.43 ਰੁਪਏ ਅਤੇ ਡੀਜ਼ਲ 81.35 ਰੁਪਏ ਲੀਟਰ ਹੋ ਗਿਆ ਹੈ। ਮੁੰਬਈ 'ਚ ਪੈਟਰੋਲ 87.19 ਰੁਪਏ ਅਤੇ ਡੀਜ਼ਲ 79.56 ਰੁਪਏ, ਚੇਨਈ ਵਿੱਚ ਪੈਟਰੋਲ 83.63 ਰੁਪਏ ਅਤੇ ਡੀਜ਼ਲ 78.37 ਰੁਪਏ, ਕੋਲਕਾਤਾ ਵਿੱਚ ਪੈਟਰੋਲ 82.10 ਰੁਪਏ ਅਤੇ ਡੀਜ਼ਲ 76.49 ਰੁਪਏ ਅਤੇ ਨੋਇਡਾ ਵਿੱਚ ਪੈਟਰੋਲ 81.08 ਰੁਪਏ ਅਤੇ ਡੀਜ਼ਲ 73.29 ਰੁਪਏ ਲੀਟਰ ਹੈ।

ਦੱਸ ਦੇਈਏ ਕਿ ਦਿੱਲੀ ਦੇਸ਼ ਦਾ ਇਕਲੌਤਾ ਅਜਿਹਾ ਰਾਜ ਹੈ ,ਜਿਥੇ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਵਧੇਰੇ ਹੈ। ਇਸ ਦਾ ਕਾਰਨ ਇਹ ਹੈ ਕਿ ਦਿੱਲੀ 'ਚ ਬਾਲਣ 'ਤੇ ਵੈਟ ਬਹੁਤ ਜ਼ਿਆਦਾ ਹੈ। ਬਾਲਣ 'ਤੇ ਕੇਂਦਰ ਸਰਕਾਰ ਦੇ ਟੈਕਸ ਪਹਿਲਾਂ ਹੀ ਬਹੁਤ ਜ਼ਿਆਦਾ ਹਨ, ਇਸ ਤਰ੍ਹਾਂ ਕਿ ਰਾਜਾਂ ਦੇ ਟੈਕਸ ਵਧਾਉਣ ਨਾਲ ਉਨ੍ਹਾਂ ਦੀਆਂ ਕੀਮਤਾਂ 'ਤੇ ਸਖਤ ਪ੍ਰਭਾਵ ਪੈਂਦਾ ਹੈ।

-PTCNews

Related Post