Petrol Diesel Price: ਤੇਲ ਦੀਆਂ ਕੀਮਤਾਂ 'ਚ ਇੱਕ ਵਾਰ ਫਿਰ ਤੋਂ ਵਾਧਾ, ਜਾਣੋ ਅੱਜ ਦੇ ਭਾਅ

By  Riya Bawa October 22nd 2021 10:25 AM

Petrol Diesel Price 2021: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਣ ਦੀ ਬਜਾਏ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇੱਕ ਵਾਰ ਫਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਲਗਾਤਾਰ ਤੀਜੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਆਰਥਿਕ ਰਾਜਧਾਨੀ ਮੁੰਬਈ 'ਚ ਪੈਟਰੋਲ ਦੀ ਕੀਮਤ ਹੁਣ 112.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦਕਿ ਡੀਜ਼ਲ ਦੀ ਕੀਮਤ 103.63 ਰੁਪਏ ਪ੍ਰਤੀ ਲੀਟਰ ਹੈ। ਜੋ ਸਾਰੇ ਮਹਾਂਨਗਰਾਂ 'ਚ ਸਭ ਤੋਂ ਜ਼ਿਆਦਾ ਹੈ।

ਅੱਜ ਡੀਜ਼ਲ ਦੀ ਕੀਮਤ 33 ਪੈਸੇ ਵਧ ਕੇ 37 ਪੈਸੇ ਹੋ ਗਈ ਹੈ ਜਦੋਂ ਕਿ ਪੈਟਰੋਲ ਦੀ ਕੀਮਤ 31 ਤੋਂ 35 ਪੈਸੇ ਹੋ ਗਈ ਹੈ। ਕਈ ਰਾਜਾਂ ਵਿੱਚ ਇਸ ਦੀਆਂ ਕੀਮਤਾਂ 100 ਰੁਪਏ ਤੋਂ ਉੱਪਰ ਪਹੁੰਚ ਗਈਆਂ ਹਨ। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਆਮ ਆਦਮੀ ਦੀ ਆਮਦਨ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਉੱਥੇ ਹੀ ਕੋਲਕਾਤਾ ਤੇ ਚੇਨੱਈ 'ਚ ਪੈਟਰੋਲ ਦੀ ਕੀਮਤ ਕ੍ਰਮਵਾਰ 107.45 ਰੁਪਏ ਪ੍ਰਤੀਲੀਟਰ ਤੇ 103.92 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 98.73 ਰੁਪਏ ਪ੍ਰਤੀ ਲੀਟਰ ਤੇ 99.92 ਰੁਪਏ ਪ੍ਰਤੀ ਲੀਟਰ ਹੈ। ਤੇਲ ਹੁਣ ਦੇਸ਼ ਦੇ ਕਈ ਹਿੱਸਿਆਂ 'ਚ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਕੀਮਤ 'ਤੇ ਮਿਲ ਰਿਹਾ ਹੈ।

ਵੇਖੋ ਅੱਜ ਦੇ ਭਾਅ

ਲਖਨਊ

ਪੈਟਰੋਲ 103.86

ਡੀਜ਼ਲ 96.07

ਪਟਨਾ

ਪੈਟਰੋਲ 110.44

ਡੀਜ਼ਲ 102.21

ਬੈਂਗਲੁਰੂ

ਪੈਟਰੋਲ 110.61

ਡੀਜ਼ਲ 101.49

ਹੈਦਰਾਬਾਦ

ਪੈਟਰੋਲ 111.18

ਡੀਜ਼ਲ 104.32

ਚੰਡੀਗੜ੍ਹ

ਪੈਟਰੋਲ 102.88

ਡੀਜ਼ਲ 95.33

-PTC News

Related Post