ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ , ਜਾਣੋਂ ਅੱਜ ਦੇ ਰੇਟ

By  Shanker Badra November 20th 2020 12:48 PM

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ , ਜਾਣੋਂ ਅੱਜ ਦੇ ਰੇਟ:ਨਵੀਂ ਦਿੱਲੀ : ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲੰਬੇ ਸਮੇਂ ਬਾਅਦ ਸ਼ੁੱਕਰਵਾਰ ਨੂੰ ਵਾਧਾ ਹੋਇਆ ਹੈ। ਪੈਟਰੋਲ ਦੀਆਂ ਕੀਮਤਾਂ 'ਚ 50 ਦਿਨ ਬਾਅਦ ਤੇ ਡੀਜ਼ਲ ਦੀਆਂ ਕੀਮਤਾਂ 'ਚ 41 ਦਿਨ ਬਾਅਦ ਅੱਜ ਵਾਧਾ ਹੋਇਆ ਹੈ।  ਇੰਡੀਅਨ ਆਇਲ ਅਨੁਸਾਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ 'ਚ ਡੀਜ਼ਲ ਦੀਆਂ ਕੀਮਤਾਂ 22 ਤੋਂ 25 ਪੈਸੇ ਤੇ ਪੈਟਰੋਲ 17 ਤੋਂ 20 ਪੈਸੇ ਪ੍ਰਤੀ ਲੀਟਰ ਵਧਾਇਆ ਗਿਆ ਹੈ।

Petrol Diesel Price: Petrol price hiked by 17 paise/litre, diesel by 22 paise after 48-day break ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ , ਜਾਣੋਂ ਅੱਜ ਦੇ ਰੇਟ

ਇਹ ਵੀ ਪੜ੍ਹੋ : ਬਰਾਤੀਆਂ ਨਾਲ ਭਰੀ ਬਲੈਰੋ ਕਾਰ ਦੀ ਟਰੱਕ ਨਾਲ ਟੱਕਰ, 6 ਬੱਚਿਆਂ ਸਮੇਤ 14 ਲੋਕਾਂ ਦੀ ਮੌਤ

ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਸ਼ੁੱਕਰਵਾਰ ਨੂੰ ਪੈਟਰੋਲ 17 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਅਤੇ ਡੀਜ਼ਲ 22 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਸ ਵਾਧੇ ਨਾਲ ਦਿੱਲੀ 'ਚ ਪੈਟਰੋਲ ਸ਼ੁੱਕਰਵਾਰ ਨੂੰ81.23 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਥੇ ਹੀ ਸ਼ੁੱਕਰਵਾਰ ਨੂੰ ਡੀਜ਼ਲ 22 ਫ਼ੀਸਦੀ ਦੇ ਵਾਧੇ ਨਾਲ 70.68 ਰੁਪਏ ਪ੍ਰਤੀ ਲੀਟਰ 'ਤੇ ਵਿੱਕ ਰਿਹਾ ਹੈ।

 Petrol Diesel Price: Petrol price hiked by 17 paise/litre, diesel by 22 paise after 48-day break ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ , ਜਾਣੋਂ ਅੱਜ ਦੇ ਰੇਟ

ਮੁੰਬਈ 'ਚ ਸ਼ੁੱਕਰਵਾਰ ਨੂੰ ਪੈਟਰੋਲ ਵਾਧੇ ਨਾਲ 87.92 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਵਧ ਕੇ 77.11 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਉੱਥੇ ਹੀ ਚੇਨਈ 'ਚ ਸ਼ੁੱਕਰਵਾਰ ਨੂੰ ਪੈਟਰੋਲ 84.31 ਰੁਪਏ ਪ੍ਰਤੀ ਲੀਟਰ 'ਤੇ ਡੀਜਲ 76.17 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਬੈਂਗਲੁਰੂ ਦੀ ਗੱਲ ਕਰੀਏ ਤਾਂ ਇੱਥੇ ਸ਼ੁੱਕਰਵਾਰ ਨੂੰ ਪੈਟਰੋਲ 83.97 ਰੁਪਏ ਪ੍ਰਤੀ ਲੀਟਰ 'ਤੇ ਡੀਜ਼ਲ 74.91 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ।

Petrol Diesel Price: Petrol price hiked by 17 paise/litre, diesel by 22 paise after 48-day break ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ , ਜਾਣੋਂ ਅੱਜ ਦੇ ਰੇਟ

ਇਸ ਤੋਂ ਇਲਾਵਾ ਕੋਲਕਾਤਾ 'ਚ ਸ਼ੁੱਕਰਵਾਰ ਨੂੰ ਪੈਟਰੋਲ ਵਧ ਕੇ 82.79 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 74.24 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਤੁਸੀਂ ਐਸ.ਐਮ.ਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਤੁਹਾਨੂੰ ਆਰ.ਐਸ.ਪੀ ਅਤੇ ਆਪਣਾ ਸਿਟੀ ਕੋਡ ਲਿਖਣਾ ਪਵੇਗਾ ਅਤੇ ਇਸ ਨੂੰ 9224992249 ਨੰਬਰ 'ਤੇ ਭੇਜਣਾ ਪਏਗਾ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈਬਸਾਈਟ ਤੋਂ ਪ੍ਰਾਪਤ ਕਰੋਗੇ।

Petrol Diesel Price: Petrol price hiked by 17 paise/litre, diesel by 22 paise after 48-day break

-PTCNews

Related Post