ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਘਟਾਉਣ 'ਤੇ ਫਿਲਹਾਲ ਆਇਆ ਇਹ ਫੈਸਲਾ

By  Joshi October 9th 2018 05:38 PM

ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਘਟਾਉਣ 'ਤੇ ਫਿਲਹਾਲ ਆਇਆ ਇਹ ਫੈਸਲਾ

ਪੰਜਾਬ 'ਚ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਫਿਲਹਾਲ ਲਈ ਆਇਆ ਇਹ ਫੈਸਲਾ

ਚੰਡੀਗੜ੍ਹ: ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕਕੇ ਜਿੱਥੇ ਥਾਂ-ਥਾਂ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ, ਉਥੇ ਲੋਕਾਂ ਦੀ ਲਗਾਤਾਰ ਢਿੱਲੀ ਹੋ ਰਹੀ ਜੇਬ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਹੋਰ ਪੜ੍ਹੋ: ਪੈਟਰੋਲ-ਡੀਜ਼ਲ ‘ਤੇ ਵੈਟ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਅੱਜ ਲਵੇਗੀ ਵੱਡਾ ਫੈਸਲਾPetrol Diesel Price Punjab people get no relief ਇਸ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਾਂ ਤੇਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਸੂਬਿਆਂ ਨੂੰ ਵੈਟ 'ਚ ਕਟੌਤੀ ਕਰਨ ਸਬੰਧੀ ਨਿਰਦੇਸ਼ਾਂ ਦੇ ਮੱਦੇਨਜ਼ਰ ਅੱਜ 9 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਜਾਣਾ ਸੀ। ਵੈਸੇ ਇਹ ਮੀਟਿੰਗ ਪਹਿਲਾਂ 7 ਅਕਤੂਬਰ ਨੂੰ ਹੋਣੀ ਨਿਰਧਾਰਤ ਸੀ।

Petrol Diesel Price Punjab people get no relief ਹੋਰ ਪੜ੍ਹੋ: ਵੱਡਾ ਝਟਕਾ : ਪੈਟਰੋਲ-ਡੀਜ਼ਲ ਹੋ ਸਕਦੈ 20% ਹੋਰ ਮਹਿੰਗਾ

ਪਰ ਹੁਣ ਆਈ ਖਬਰ ਮੁਤਾਬਕ ਮਨਪ੍ਰੀਤ ਬਾਦਲ ਨੇ ਅੱਜ ਦੀ ਇਸ ਮੀਟਿੰਗ ਨੂੰ ਵੀ ਅੱਗੇ ਪਾ ਦਿੱਤਾ ਹੈ। ਪਾਰਟੀ ਵੱਲੋਂ ਅੱਜ ਦੀ ਇਹ ਮੀਟਿੰਗ ਰੱਦ ਹੋਣ ਦਾ ਮੁੱਖ ਕਾਰਨ ਪਾਰਟੀ ਪ੍ਰਤੀ ਰੁਝੇਵਿਆਂ ਨੂੰ ਦੱਸਿਆ ਗਿਆ ਹੈ।

ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਹ ਮੀਟਿੰਗ ਮੁੜ ਦੁਬਾਰਾ ਕਦੋਂ ਕੀਤੀ ਜਾਂਦੀ ਹੈ।

—PTC News

Related Post