Petrol Diesel Prices: ਅੱਠ ਦਿਨਾਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਲੱਗੀ ਬਰੇਕ, ਜਾਣੋ ਆਪਣੇ ਸ਼ਹਿਰ 'ਚ ਭਾਅ

By  Riya Bawa November 4th 2021 11:24 AM

Petrol Diesel Prices Today: ਦੇਸ਼ ਭਰ ਵਿਚ ਦੀਵਾਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਜੀ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਦੀਵਾਲੀ ਨੂੰ ਖੁਸ਼ੀਆਂ ਭਰਿਆ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਕੱਲ੍ਹ ਕੇਂਦਰੀ ਵਿੱਤ ਮੰਤਰਾਲੇ ਨੇ ਦੋਵਾਂ ਤੇਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਕੇਂਦਰੀ ਆਬਕਾਰੀ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ। ਪੈਟਰੋਲ 'ਤੇ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਤੇ 10 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਹ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਕਾਰਨ ਦਿੱਲੀ ਦੇ ਇੰਡੀਅਨ ਆਇਲ ਪੰਪ 'ਤੇ ਪੈਟਰੋਲ ਦੀ ਕੀਮਤ 6.07 ਰੁਪਏ ਪ੍ਰਤੀ ਲੀਟਰ ਘੱਟ ਕੇ 103.97 ਰੁਪਏ 'ਤੇ ਆ ਗਈ। ਕੱਲ੍ਹ ਇਸ ਦੀ ਕੀਮਤ 110.04 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ ਵੀ 11.75 ਰੁਪਏ ਦੀ ਗਿਰਾਵਟ ਨਾਲ 86.67 ਰੁਪਏ ਪ੍ਰਤੀ ਲੀਟਰ ਹੋ ਗਿਆ। ਕੱਲ੍ਹ ਇਸ ਦੀ ਕੀਮਤ 98.42 ਰੁਪਏ ਪ੍ਰਤੀ ਲੀਟਰ ਸੀ। ਦੇਖੋ ਵੱਖ ਵੱਖ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੇ RATE ਦਿੱਲੀ- 103.97 86.67 ਮੁੰਬਈ- 109.98 94.14 ਚੇਨਈ- 101.40 91.43 ਕੋਲਕਾਤਾ- 104.67 89.79 ਚੰਡੀਗੜ੍ਹ- 100.12 86.46 Fuel prices hike: 95 percent of people don't need petrol, says UP Minister ਗੌਰਤਲਬ ਹੈ ਕਿ ਪਿਛਲੇ ਮਹੀਨੇ ਡੀਜ਼ਲ ਦਾ ਬਾਜ਼ਾਰ ਪੈਟਰੋਲ ਨਾਲੋਂ ਤੇਜ਼ੀ ਨਾਲ ਵਧਿਆ ਹੈ। ਡੀਜ਼ਲ ਦੀਆਂ ਕੀਮਤਾਂ 24 ਸਤੰਬਰ ਤੋਂ ਸ਼ੁਰੂ ਹੋਈ। ਹਾਲਾਂਕਿ ਇਸ ਵਿਚਾਲੇ ਕੁਝ ਦਿਨਾਂ ਲਈ ਬ੍ਰੇਕ ਵੀ ਸੀ। ਇਸ ਦੌਰਾਨ ਡੀਜ਼ਲ ਪੈਟਰੋਲ ਨਾਲੋਂ ਮਹਿੰਗਾ ਹੋ ਗਿਆ। ਪਿਛਲੇ 29 ਦਿਨਾਂ ਵਿੱਚ ਹੀ ਇਹ 9.35 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। -PTC News

Related Post