ਇਨ੍ਹਾਂ ਸੂਬਿਆਂ 'ਚ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ

By  Jasmeet Singh October 29th 2022 08:37 AM

Petrol-Diesel Price in 29 October 2022: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਲਈ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਹਨ। ਅੱਜ ਵੀ (29 ਅਕਤੂਬਰ, 2022) ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਬਦਲਾਅ ਕੀਤੇ ਹਨ। ਕਈ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤਬਦੀਲੀ ਆਈ ਹੈ। ਹਾਲਾਂਕਿ ਅੱਜ ਵੀ ਤੇਲ ਕੰਪਨੀਆਂ ਨੇ ਦਿੱਲੀ, ਮੁੰਬਈ ਵਰਗੇ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੇ ਪ੍ਰਚੂਨ ਰੇਟਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ। ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ। ਜਾਣੋ ਕਿੰਨਾ ਸਸਤਾ ਹੋਇਆ ਤੇਲ ਸਰਕਾਰੀ ਤੇਲ ਕੰਪਨੀਆਂ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਰੇਟ ਮੁਤਾਬਕ ਹਿਮਾਚਲ ਪ੍ਰਦੇਸ਼ 'ਚ ਪੈਟਰੋਲ 68 ਪੈਸੇ ਵਧ ਕੇ 95.74 ਰੁਪਏ ਅਤੇ ਡੀਜ਼ਲ 58 ਪੈਸੇ ਵਧ ਕੇ 81.99 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ ਗੁਜਰਾਤ 'ਚ ਪੈਟਰੋਲ 22 ਪੈਸੇ ਵਧ ਕੇ 96.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 23 ਪੈਸੇ ਵਧ ਕੇ 92.19 ਰੁਪਏ 'ਤੇ ਪਹੁੰਚ ਗਿਆ ਹੈ। ਉਥੇ ਹੀ ਬਿਹਾਰ, ਮਹਾਰਾਸ਼ਟਰ ਅਤੇ ਝਾਰਖੰਡ 'ਚ ਪੈਟਰੋਲ ਦੀ ਕੀਮਤ 'ਚ ਮਾਮੂਲੀ ਵਾਧਾ ਹੋਇਆ ਹੈ। ਝਾਰਖੰਡ 'ਚ ਪੈਟਰੋਲ 63 ਪੈਸੇ ਸਸਤਾ 100.13 ਰੁਪਏ ਅਤੇ 62 ਪੈਸੇ ਘੱਟ ਕੇ 94.93 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ 'ਚ ਤੇਲ ਦੀਆਂ ਦਰਾਂ 'ਚ ਕੋਈ ਤਬਦੀਲੀ ਨਹੀਂ ਆਈ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਕੀਮਤਾਂ 'ਚ ਬਦਲਾਅ ਸੰਭਵ ਹੈ। ਇਹ ਵੀ ਪੜ੍ਹੋ: Ola Electric Car: ਸਕੂਟਰ ਤੋਂ ਬਾਅਦ ਹੁਣ ਓਲਾ ਨੇ ਸਾਂਝੀ ਕੀਤੀ ਆਉਣ ਵਾਲੀ ਇਲੈਕਟ੍ਰਿਕ ਕਾਰ ਦੀ ਝਲਕ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ IOC, BPCL ਅਤੇ HPCL ਦੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਉਤਰਾਅ-ਚੜ੍ਹਾਅ ਹੁੰਦੀ ਰਹਿੰਦੀ ਹੈ। ਪੈਟਰੋਲ ਅਤੇ ਡੀਜ਼ਲ ਦੀ ਨਵੀਂ ਕੀਮਤ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀ ਜਾਂਦੀ ਹੈ। ਨਵੀਆਂ ਦਰਾਂ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਜਿਸ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜ ਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। -PTC News

Related Post