ਤੇਲ ਖਰੀਦਣ ਵਾਲਿਆਂ ਲਈ ਅਖੀਰ ਆਈ ਵੱਡੀ ਖੁਸ਼ਖਬਰੀ, ਜਾਣੋ ਅੱਜ ਦੇ ਭਾਅ

By  Joshi October 29th 2018 01:32 PM

ਤੇਲ ਖਰੀਦਣ ਵਾਲਿਆਂ ਲਈ ਅਖੀਰ ਆਈ ਵੱਡੀ ਖੁਸ਼ਖਬਰੀ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਵਧੀਆ ਤੇਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਸੀ, ਪਰ ਇਸ ਮਾਮਲੇ ‘ਚ ਪਿਛਲੇ ਇੱਕ ਹਫਤੇ ਤੋਂ ਦੇਸ਼ ਵਾਸੀਆਂ ਨੂੰ ਤੇਲ ਦੀਆਂ ਕੀਮਤਾਂ ‘ਚ ਨਜਾਤ ਮਿਲ ਰਹੀ ਹੈ।ਲਗਾਤਾਰ ਅੱਜ 12ਵੇਂ ਦਿਨ ਵੀ ਤੇਲ ਦੀਆਂ ਕੀਮਤਾਂ ‘ਚ ਘਾਟਾ ਦੇਖਣ ਨੂੰ ਮਿਲਿਆ, ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਮੁੰਬਈ , ਕੋਲਕਾਤਾ ਅਤੇ ਚੇੱਨਈ ਵਿੱਚ 12 ਵੇਂ ਦਿਨ ਵੀ ਪੈਟਰੋਲ ਦੇ ਮੁੱਲ ਵਿੱਚ ਗਿਰਾਵਟ ਜਾਰੀ ਰਹੀ, ਨਾਲ ਹੀ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ। ਹੋਰ ਪੜ੍ਹੋ:ਚੰਡੀਗੜ੍ਹ ‘ਚ ਪੈਟਰੋਲ ਡੀਜ਼ਲ ਹੋਇਆ ਸਸਤਾ ਹਫਤੇ ਬਾਅਦ ਪਹਿਲੀ ਵਾਰ ਪੈਟਰੋਲ ਦਾ ਭਾਅ 80 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਆਇਆ ਹੈ। ਰਾਸ਼ਟਰੀ ਰਾਜਧਾਨੀ ਖੇਤਰ `ਚ ਡੀਜ਼ਲ ਦਾ ਭਾਅ ਵੀ 74 ਰੁਪਏ ਤੋਂ ਹੇਠਾਂ ਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਪੈਟਰੋਲ ਸੋਮਵਾਰ ਨੁੰ ਕ੍ਰਮਵਾਰ 79.75 ਰੁਪਏ, 81.63 ਰੁਪਏ, 85.63 ਰੁਪਏ, 85.24 ਰੁਪਏ ਅਤੇ 82.86 ਰੁਪਏ ਪ੍ਰਤੀ ਲੀਟਰ ਹੋ ਗਿਆ। ਦੇਸ਼ ਦੇ ਚਾਰਾਂ ਪ੍ਰਮੁੱਖ ਮਹਾਂਨਗਰਾਂ `ਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 73.83 ਰੁਪਏ, 75.70 ਰੁਪਏ, 77.44 ਰੁਪਏ ਅਤੇ 78.08 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। —PTC News

Related Post