ਬਿੱਲ ਗ੍ਰੇਟਸ ਫ਼ਾਊਂਡੇਸ਼ਨ ਨੇ PM ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਦਿੱਤਾ ਗਲੋਬਲ ਗੋਲਕੀਪਰ ਅਵਾਰਡ

By  Shanker Badra September 25th 2019 12:33 PM

ਬਿੱਲ ਗ੍ਰੇਟਸ ਫ਼ਾਊਂਡੇਸ਼ਨ ਨੇ PM ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਦਿੱਤਾ ਗਲੋਬਲ ਗੋਲਕੀਪਰ ਅਵਾਰਡ:ਨਿਊਯਾਰਕ :  ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜ ਸਵੱਛ ਭਾਰਤ ਮੁਹਿੰਮ ਲਈ ਬਿੱਲ ਐਂਡ ਮੇਲਿੰਦਾ ਗੇਟਸ ਫ਼ਾਊਂਡੇਸ਼ਨ ਨੇ ਅਵਾਰਡ ਦਿੱਤਾ ਹੈ। ਇਸ ਦੌਰਾਨ ਪੀਐੱਮ ਮੋਦੀ ਨੂੰ ਬਿੱਲ ਗ੍ਰੇਟਸ ਵੱਲੋਂ  ਵੱਕਾਰੀ ‘ਗਲੋਬਲ ਗੋਲਕੀਪਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਦੌਰਾਨ ਪੁਰਸਕਾਰ ਮਿਲਣ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦਾ ਨਹੀਂ ਬਲਕਿ ਉਨ੍ਹਾਂ ਕਰੋੜਾਂ ਭਾਰਤੀਆਂ ਦਾ ਹੈ ,ਜਿਨ੍ਹਾਂ ਨੇ ਸਵੱਛ ਭਾਰਤ ਦੇ ਸੰਕਲਪ ਨੂੰ ਨਾ ਸਿਰਫ਼ ਪੂਰਾ ਕੀਤਾ ਬਲਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਢਾਲਿਆ ਵੀ ਹੈ।

PM Modi receives Bill and Melinda Gates Foundation Global Goalkeeper award for Swachh Bharat Abhiyan ਬਿੱਲ ਗ੍ਰੇਟਸ ਫ਼ਾਊਂਡੇਸ਼ਨ ਨੇ PM ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਦਿੱਤਾ ਗਲੋਬਲ ਗੋਲਕੀਪਰਅਵਾਰਡ

ਪੀਐੱਮ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਵਰ੍ਹੇਗੰਢ ਮੌਕੇ ਮੈਨੂੰ ਇਹ ਐਵਾਰਡ ਦਿੱਤਾ ਜਾਣਾ ਮੇਰੇ ਲਈ ਵਿਅਕਤੀਗਤ ਤੌਰ ’ਤੇ ਵੀ ਬਹੁਤ ਅਹਿਮ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਜੇ 130 ਕਰੋੜ ਲੋਕਾਂ ਦੀ ਜਨ–ਸ਼ਕਤੀ, ਕਿਸੇ ਇੱਕ ਸੰਕਲਪ ਨੂੰ ਪੂਰਾ ਕਰਨ ਵਿੱਚ ਜੁਟ ਜਾਵੇ ਤਾਂ ਕਿਸੇ ਵੀ ਚੁਣੌਤੀ ਉੱਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਸਵੱਛਤਾ ਸਬੰਧੀ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਕਰੀਬ ਹੈ ਪਰ ਭਰਤ ਦੂਸਰੇ ਵੱਡੇ ਮਿਸ਼ਨ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿੱਟ ਇੰਡੀਆ ਮੂਵਮੈਂਟ ਜ਼ਰੀਏ ਫਿਟਨੈੱਸ ਤੇ ਚੰਗੀ ਹੈਲਥਕੇਅਰ ਨੂੰ ਬੜ੍ਹਾਵਾ ਦੇਣ ਦੀ ਮੁਹਿੰਮ ਚੱਲ ਰਹੀ ਹੈ।

PM Modi receives Bill and Melinda Gates Foundation Global Goalkeeper award for Swachh Bharat Abhiyan ਬਿੱਲ ਗ੍ਰੇਟਸ ਫ਼ਾਊਂਡੇਸ਼ਨ ਨੇ PM ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਦਿੱਤਾ ਗਲੋਬਲ ਗੋਲਕੀਪਰਅਵਾਰਡ

ਫ਼ਾਊਂਡੇਸ਼ਨ ਨੇ ਦੱਸਿਆ ਕਿ ਮੋਦੀ ਨੂੰ 2019 ਦਾ ‘ਗਲੋਬਲ ਗੋਲਕੀਪਰ ਐਵਾਰਡ’ ਦਿੱਤਾ ਗਿਆ ਹੈ। ਫ਼ਾਊਂਡੇਸ਼ਨ ਮੁਤਾਬਕ ਇਸ ਪੁਰਸਕਾਰ ਦਾ ਮੰਤਵ ਅਜਿਹੇ ਸਿਆਸੀ ਆਗੂ ਨੂੰ ਵਿਸ਼ੇਸ਼ ਸਨਮਾਨ ਦੇਣਾ ਹੈ, ਜਿਸ ਨੇ ਆਪਣੇ ਦੇਸ਼ ਵਿੱਚ ਜਾਂ ਵਿਸ਼ਵ ਪੱਧਰ ਉੱਤੇ ਪ੍ਰਭਾਵਸ਼ਾਲੀ ਕੰਮਾਂ ਰਾਹੀਂ ਗਲੋਬਲ ਨਿਸ਼ਾਨਿਆਂ ਲਈ ਆਪਣੀ ਪ੍ਰਤੀਬੱਧਤਾ ਪ੍ਰਗਟਾਈ ਹੋਵੇ।

PM Modi receives Bill and Melinda Gates Foundation Global Goalkeeper award for Swachh Bharat Abhiyan ਬਿੱਲ ਗ੍ਰੇਟਸ ਫ਼ਾਊਂਡੇਸ਼ਨ ਨੇ PM ਮੋਦੀ ਨੂੰ ਸਵੱਛ ਭਾਰਤ ਮੁਹਿੰਮ ਲਈ ਦਿੱਤਾ ਗਲੋਬਲ ਗੋਲਕੀਪਰਅਵਾਰਡ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫ਼ੌਜ ਦੀ ਭਰਤੀ ਤੋਂ ਵਾਪਸ ਆ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ ,10 ਨੌਜਵਾਨਾਂ ਦੀ ਮੌਤ

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਦੇ ਉੱਚ ਪੱਧਰੀ ਸੈਸ਼ਨ ਵਿੱਚ ਭਾਗ ਲੈਣ ਲਈ ਅਮਰੀਕਾ ਦੌਰੇ ’ਤੇ ਹਨ। ਫ਼ਾਊਂਡੇਸ਼ਨ ਨੇ 24 ਸਤੰਬਰ ਨੂੰ ਚੌਥੇ ਸਾਲਾਨਾ ‘ਗੋਲਕੀਪਰਜ਼ ਗਲੋਬਲ ਗੋਲਜ਼ ਐਵਾਰਡਜ਼’ ਦਾ ਆਯੋਜਨ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ‘ਸਵੱਛ ਭਾਰਤ ਮਿਸ਼ਨ’ ਵਿੱਚ ਉਨ੍ਹਾਂ ਦੀ ਅਗਵਾਈ ਲਈ ਸਨਮਾਨਿਤ ਕੀਤਾ ਗਿਆ ਹੈ। ਇਹ ਮਿਸ਼ਨ ਉਨ੍ਹਾਂ 2 ਅਕਤੂਬਰ, 2014 ਨੂੰ ਆਰੰਭ ਕੀਤਾ ਸੀ।

-PTCNews

Related Post