ਭ੍ਰਿਸ਼ਟਾਚਾਰ ਦੇ ਖਿਲਾਫ ਲੜ੍ਹਾਈ ਅਤੇ ਲੋਕਤੰਤਰ ਦੇ ਵਿਕਾਸ ਲਈ PM ਨਰਿੰਦਰ ਮੋਦੀ ਨੂੰ ਮਿਲੇਗਾ ਸੋਲ ਪੀਸ ਪ੍ਰਾਈਜ

By  Joshi October 24th 2018 11:02 AM -- Updated: October 24th 2018 12:22 PM

ਭ੍ਰਿਸ਼ਟਾਚਾਰ ਦੇ ਖਿਲਾਫ ਲੜ੍ਹਾਈ ਅਤੇ ਲੋਕਤੰਤਰ ਦੇ ਵਿਕਾਸ ਲਈ PM ਨਰਿੰਦਰ ਮੋਦੀ ਨੂੰ ਮਿਲੇਗਾ ਸੋਲ ਪੀਸ ਪ੍ਰਾਈਜ,ਨਵੀਂ ਦਿੱਲੀ: ਦਿ ਸੋਲ ਪੀਸ ਪ੍ਰਾਈਜ ਕਮੇਟੀ (The Seoul Peace Prize Committee ) ਵੱਲੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਸਾਲ 2018 ਦੇ ਸੋਲ ਪੀਸ ਪ੍ਰਾਈਜ ਲਈ ਚੁਣਿਆ ਗਿਆ ਹੈ।

ਉਨ੍ਹਾਂ ਨੂੰ ਇਹ ਇਨਾਮ ਅੰਤਰਰਾਸ਼ਟਰੀ ਸਹਿਯੋਗ ਦੀ ਬਿਹਤਰੀ, ਸੰਸਾਰਿਕ ਆਰਥਕ ਵਾਧੇ ਨੂੰ ਵਧਾਉਣ, ਭ੍ਰਿਸ਼ਟਾਚਾਰ ਦੇ ਖਿਲਾਫ ਲੜ੍ਹਾਈ ਅਤੇ ਭਾਰਤ ਦੀ ਜਨਤਾ ਅਤੇ ਲੋਕਤੰਤਰ ਦੇ ਵਿਕਾਸ ਦੀ ਦਿਸ਼ਾ ਵਿੱਚ ਵਚਨਬੱਧਤਾ ਦੇ ਚਲਦੇ ਮਿਲਿਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਦੇ ਸਰਵੋੱਚ ਵਾਤਾਵਰਨ ਅਵਾਰਡ ਇਨਾਮ ‘‘ਚੈਂਪੀਅੰਸ ਆਫ ਅਰਥ ਡੇ" ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ।

—PTC News

Related Post