Amphan ਤੋਂ ਪ੍ਰਭਾਵਿਤ ਪੱਛਮੀ ਬੰਗਾਲ ਤੇ ਓਡੀਸ਼ਾ ਦਾ ਦੌਰਾ ਕਰਨ ਰਵਾਨਾ ਹੋਏ PM ਮੋਦੀ, ਤੂਫ਼ਾਨ ਦੀ ਸਥਿਤੀ ਦਾ ਲੈਣਗੇ ਜਾਇਜ਼ਾ

By  Shanker Badra May 22nd 2020 11:14 AM

Amphan ਤੋਂ ਪ੍ਰਭਾਵਿਤ ਪੱਛਮੀ ਬੰਗਾਲ ਤੇ ਓਡੀਸ਼ਾ ਦਾ ਦੌਰਾ ਕਰਨ ਰਵਾਨਾ ਹੋਏ PM ਮੋਦੀ, ਤੂਫ਼ਾਨ ਦੀ ਸਥਿਤੀ ਦਾ ਲੈਣਗੇ ਜਾਇਜ਼ਾ:ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ ‘ਅਮਫਾਨ ਤੋਂ ਪ੍ਰਭਾਵਿਤ ਪੱਛਮੀ ਬੰਗਾਲ ਦਾ ਦੌਰਾ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਹਵਾਈ ਅੱਡੇ ਤੋਂ ਪੱਛਮੀ ਬੰਗਾਲ ਲਈ ਰਵਾਨਾ ਹੋ ਗਏ ਹਨ। ਉਹ ਅੱਜ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕਰਨਗੇ ਅਤੇ ਸਮੀਖਿਆ ਬੈਠਕ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਪੀਐੱਮ ਮੋਦੀ ਓਡੀਸ਼ਾ ਵੀ ਜਾਣਗੇ।

ਉਨ੍ਹਾਂ ਦਾ ਜਹਾਜ਼ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚੇਗਾ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਤੂਫ਼ਾਨ ਪ੍ਰਭਾਵਿਤ ਬਸੀਰਹਾਟ ਪੁੱਜਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰੀਬ 3 ਮਹੀਨੇ ਬਾਅਦ ਕਿਸੇ ਦੌਰੇ 'ਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਅੰਤਿਮ ਯਾਤਰਾ 29 ਫਰਵਰੀ 2020 ਨੂੰ ਯੂਪੀ ਦੇ ਪ੍ਰਯਾਗਰਾਜ ਤੇ ਚਿੱਤਰਕੂਟ ਦੀ ਸੀ।

ਇਸ ਦੌਰਾਨ ਹੈਲੀਕਾਪਟਰ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਨਾਲ ਰਹਿਣਗੇ। ਪ੍ਰਧਾਨ ਮੰਤਰੀ ਉੱਥੇ 11.20 ਵਜੇ ਸੂਬੇ ਦੀ ਮੁੱਖ ਮੰਤਰੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਾਲਾਤ ਸਬੰਧੀ ਬੈਠਕ ਵੀ ਕਰਨਗੇ। ਇਸ ਤੋਂ ਬਾਅਦ ਉਹ ਮੁੱਖ ਮੰਤਰੀ ਨਾਲ ਹਵਾਈ ਮਾਰਗ ਰਾਹੀਂ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਦੇ ਹੋਏ 12.50 ਵਜੇ ਦਮਦਮ ਏਅਰਪੋਰਟ ਪਹੁੰਚਣਗੇ ਤੇ ਉੱਥੋਂ ਦੁਪਹਿਰੇ ਇਕ ਵਜੇ ਭੁਵਨੇਸ਼ਵਰ ਰਵਾਨਾ ਹੋ ਜਾਣਗੇ।

ਦੱਸ ਦੇਈਏ ਕਿ ਚੱਕਰਵਾਤੀ ਤੂਫ਼ਾਨ ‘ਅਮਫਾਨ’ ਨੇ ਪੱਛਮੀ ਬੰਗਾਲ ਤੇ ਉਡੀਸ਼ਾ ‘ਚ ਭਾਰੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਕਾਰਨ ਪੱਛਮੀ ਬੰਗਾਲ ‘ਚ 72 ਲੋਕਾਂ ਦੀ ਮੌਤ ਹੋ ਗਈ ਹੈ। ਅਮਫਾਨ ਦੇ ਕਹਿਰ ਕਰਕੇ ਹਜ਼ਾਰਾਂ ਦੀ ਗਿਣਤੀ ‘ਚ ਦਰੱਖਤ, ਖੰਭੇ ਤੇ ਕੱਚੇ ਮਕਾਨ ਡਿੱਗ ਚੁੱਕੇ ਹਨ। ਕਿਸੇ ਦੀ ਛੱਤ ਉੱਡ ਗਈ ਤਾਂ ਕਿਸੇ ਦਾ ਘਰ ਢਹਿ ਢੇਰੀ ਹੋ ਗਿਆ।ਓਥੇ 185 ਤੋਂ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਇਸ ਤੂਫਾਨ ਨੇ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ।

-PTCNews

Related Post