PM ਮੋਦੀ ਕੋਰੋਨਾ ਦੇ ਮੱਦੇਨਜ਼ਰ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ

By  Shanker Badra November 23rd 2020 02:56 PM

PM ਮੋਦੀ ਕੋਰੋਨਾ ਦੇ ਮੱਦੇਨਜ਼ਰ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਮੀਟਿੰਗ:ਨਵੀਂ ਦਿੱਲੀ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੁਨੀਆ ਦੇ ਕਈ ਦੇਸ਼ਾਂ ‘ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ ‘ਤੇ ਕੋਰੋਨਾ ‘ਤੇ ਕਾਬੂ ਪਾਉਣ ਲਈ ਯਤਨਾਂ ‘ਚ ਜੁੱਟ ਗਏ ਹਨ। ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

PM Modi to meet state chief ministers tomorrow on Corona Crisis PM ਮੋਦੀ ਕੋਰੋਨਾ ਦੇ ਮੱਦੇਨਜ਼ਰ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲਕਰਨਗੇ ਮੀਟਿੰਗ

ਜਿਸ 'ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਨਵੰਬਰ ਦਿਨ ਮੰਗਲਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਮੀਡੀਆ ਡਿਜ਼ੀਟਲ ਮਾਧਿਅਮ ਰਾਹੀਂ ਹੋਵੇਗੀ। ਪ੍ਰਧਾਨ ਮੰਤਰੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹੋਰ ਨੁਮਾਇੰਦਿਆਂ ਨਾਲ ਕੋਰੋਨਾ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨਗੇ।

ਇਹ ਵੀ ਪੜ੍ਹੋ  : ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ

PM Modi to meet state chief ministers tomorrow on Corona Crisis PM ਮੋਦੀ ਕੋਰੋਨਾ ਦੇ ਮੱਦੇਨਜ਼ਰ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲਕਰਨਗੇ ਮੀਟਿੰਗ

ਦੱਸਿਆ ਜਾ ਰਿਹਾ ਹੈ ਕਿ ਡਿਜੀਟਲ ਮਾਧਿਅਮ ਜ਼ਰੀਏ ਹੋਣ ਵਾਲੀ ਇਹ ਮੀਟਿੰਗ ਦੋ ਪੜਾਵਾਂ ਵਿਚ ਹੋਵੇਗੀ। ਇਸ ਦੌਰਾਨ ਪਹਿਲੇ ਪੜਾਅ ਵਿਚ ਸਵੇਰੇ 10 ਵਜੇ ਉਹਨਾਂ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ, ਜਿੱਥੇ ਕੋਰੋਨਾ ਦਾ ਕਹਿਰ ਸਭ ਤੋਂ ਜ਼ਿਆਦਾ ਹੈ। ਇਸ ਤੋਂ ਬਾਅਦ ਦੁਪਹਿਰ 12 ਵਜੇ ਤੋਂ ਬਾਕੀ ਬਚੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਹੋਵੇਗੀ।

PM Modi to meet state chief ministers tomorrow on Corona Crisis PM ਮੋਦੀ ਕੋਰੋਨਾ ਦੇ ਮੱਦੇਨਜ਼ਰ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲਕਰਨਗੇ ਮੀਟਿੰਗ

ਇਸ ਮੀਟਿੰਗ 'ਚ ਕੋਰੋਨਾ ਮਹਾਮਾਰੀ ਰੋਕਣ ਲਈ ਅਗਲੀ ਰਣਨੀਤੀ ਨਾਲ ਹੀ ਵੈਕਸੀਨ ਆਉਣ ਤਕ ਦੀ ਹਾਲਤ 'ਚ ਬਣਨ ਵਾਲੀ ਵਿਵਸਥਾ 'ਤੇ ਮੰਥਨ ਹੋਵੇਗਾ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਕਿਆਸ ਅਰਾਈਆਂ ਲੱਗਣ ਲੱਗੀਆਂ ਹਨ ਕਿ ਕੀ ਦੇਸ਼ 'ਚ ਇਕ ਵਾਰ ਫਿਰ ਲਾਕਡਾਊਨ ਜਾਂ ਕਰਫਿਊ ਲੱਗਣ ਜਾ ਰਿਹਾ ਹੈ। ਹਾਲ ਹੀ ਦੇ ਦਿਨਾਂ 'ਚ ਕੋਰੋਨਾ ਪ੍ਰਭਾਵਿਤ ਸੂਬਿਆਂ, ਮੱਧ ਪ੍ਰਦੇਸ਼, ਗੁਜਰਾਤ ਤੇ ਰਾਜਸਥਾਨ 'ਚ ਰਾਤ ਦਾ ਕਰਫਿਊ ਲਾਇਆ ਗਿਆ ਹੈ।

PM Modi to meet state chief ministers tomorrow on Corona Crisis PM ਮੋਦੀ ਕੋਰੋਨਾ ਦੇ ਮੱਦੇਨਜ਼ਰ ਭਲਕੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲਕਰਨਗੇ ਮੀਟਿੰਗ

ਜਾਣਕਾਰੀ ਅਨੁਸਾਰ ਮੁੱਖ ਮੰਤਰੀਆਂ ਅਤੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੋਰ ਨੁਮਾਇੰਦਿਆਂ ਨਾਲ ਕੋਰੋਨਾ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਅਤੇ ਵੈਕਸੀਨ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਹੁਣ ਤੱਕ ਕਈ ਵਾਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕਾਂ ਕੀਤੀਆਂ ਹਨ।

-PTCNews

Related Post