ਮਰਹੂਮ ਅਰੁਣ ਜੇਤਲੀ ਦੇ ਘਰ ਅੱਜ ਸ਼ਰਧਾਂਜਲੀ ਭੇਟ ਕਰਨ ਲਈ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

By  Shanker Badra August 27th 2019 11:12 AM

ਮਰਹੂਮ ਅਰੁਣ ਜੇਤਲੀ ਦੇ ਘਰ ਅੱਜ ਸ਼ਰਧਾਂਜਲੀ ਭੇਟ ਕਰਨ ਲਈ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ:ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਕਈ ਦਿਨਾਂ ਤੋਂ ਵਿਦੇਸ਼ੀ ਦੌਰੇ 'ਤੇ ਸਨ ਅਤੇ ਹੁਣ ਭਾਰਤ ਵਾਪਸ ਪਰਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਮਰਹੂਮ ਕੇਂਦਰੀ ਮੰਤਰੀ ਅਤੇ ਸੀਨੀਅਰ ਪਾਰਟੀ ਨੇਤਾ ਅਰੁਣ ਜੇਤਲੀ ਦੇ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। [caption id="attachment_333132" align="aligncenter" width="300"]PM Modi to visit ex-finance minister Arun Jaitley home to pay tributes today ਮਰਹੂਮ ਅਰੁਣ ਜੇਤਲੀ ਦੇ ਘਰ ਅੱਜ ਸ਼ਰਧਾਂਜਲੀ ਭੇਟ ਕਰਨ ਲਈ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ[/caption] ਅਰੁਣ ਜੇਤਲੀ ਦੇ ਦਿਹਾਂਤ ਤੋਂ ਬਾਅਦ ਜੇਤਲੀ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਤਿੰਨ ਦੇਸ਼ਾਂ ਦੀ ਫਰਾਂਸ, ਯੂਏਈ ਅਤੇ ਬਹਿਰੀਨ ਦੀ ਯਾਤਰਾ ਜਾਰੀ ਰੱਖਣ ਦੀ ਬੇਨਤੀ ਕੀਤੀ ਸੀ ,ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਮੰਤਰੀ ਦੇ ਦਿਹਾਂਤ ਸਮੇਂ ਬਹਿਰੀਨ ਵਿੱਚ ਸਨ। [caption id="attachment_333135" align="aligncenter" width="300"]PM Modi to visit ex-finance minister Arun Jaitley home to pay tributes today ਮਰਹੂਮ ਅਰੁਣ ਜੇਤਲੀ ਦੇ ਘਰ ਅੱਜ ਸ਼ਰਧਾਂਜਲੀ ਭੇਟ ਕਰਨ ਲਈ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ[/caption] ਜਦੋਂ ਬਹਿਰੀਨ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਜੇਤਲੀ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਬਹੁਤ ਦੁੱਖ ਲੱਗਾ ਸੀ। ਇਸ ਦੌਰਾਨ ਓਥੇ ਮੋਦੀ ਨੇ ਜੇਤਲੀ ਨਾਲ ਆਪਣੇ ਲੰਬੇ ਸਮੇਂ ਤੋਂ ਸਬੰਧਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਜਦੋਂ ਉਹ ਉਸ ਤੋਂ ਦੂਰ ਸਨ ਤਾਂ ਉਸਨੇ ਆਪਣਾ ਇੱਕ ਦੋਸਤ ਗਵਾ ਦਿੱਤਾ। ਮੈਂ ਇਥੇ ਬਹਿਰੀਨ ਵਿੱਚ ਹਾਂ ਅਤੇ ਮੇਰਾ ਪਿਆਰਾ ਮਿੱਤਰ ਅਰੁਣ ਜੇਤਲੀ ਹੁਣ ਨਹੀਂ ਰਿਹਾ। ਕੁਝ ਦਿਨ ਪਹਿਲਾਂ ਅਸੀਂ ਆਪਣੇ ਸਾਬਕਾ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਜੀ ਨੂੰ ਗੁਆ ਲਿਆ ਸੀ। ਅੱਜ ਮੇਰਾ ਦੋਸਤ ਅਰੁਣ ਚਲਾ ਗਿਆ। “ਮੈਂ ਬਹਿਰੀਨ ਦੀ ਧਰਤੀ ਤੋਂ ਆਪਣੇ ਦੋਸਤ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। [caption id="attachment_333133" align="aligncenter" width="300"]PM Modi to visit ex-finance minister Arun Jaitley home to pay tributes today ਮਰਹੂਮ ਅਰੁਣ ਜੇਤਲੀ ਦੇ ਘਰ ਅੱਜ ਸ਼ਰਧਾਂਜਲੀ ਭੇਟ ਕਰਨ ਲਈ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ[/caption] ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ਨੀਵਾਰ ਦੁਪਹਿਰ 12 ਵੱਜ ਕੇ 7 ਮਿੰਟਾਂ 'ਤੇ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼ ਵਿੱਚ ਆਖ਼ਰੀ ਸਾਹ ਲਿਆ ਹੈ।ਉਹ 66 ਸਾਲਾਂ ਦੇ ਸਨ। ਜਿਸ ਤੋਂ ਅਗਲੇ ਦਿਨ ਐਤਵਾਰ ਨੂੰ ਉਨ੍ਹਾਂ ਦਾ ਸਸਕਾਰ ਪੂਰੇ ਸਨਮਾਨ ਨਾਲ ਨਿਗਮਬੋਧ ਘਾਟ ਵਿਖੇ ਕੀਤਾ ਗਿਆ ਹੈ। -PTCNews

Related Post