8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਮੀਟਿੰਗ ਜਾਰੀ ,ਕੋਰੋਨਾ ਮਹਾਂਮਾਰੀ 'ਤੇ ਹੋਵੇਗੀ ਚਰਚਾ

By  Shanker Badra November 24th 2020 12:17 PM

8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਮੀਟਿੰਗ ਜਾਰੀ ,ਕੋਰੋਨਾ ਮਹਾਂਮਾਰੀ 'ਤੇ ਹੋਵੇਗੀ ਚਰਚਾ:ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਮਹਾਂਮਾਰੀ ਫਿਰ ਤੋਂ ਤੇਜ਼ੀ ਨਾਲ ਫੈਲ ਰਹੀ ਹੈ। ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਵਧ ਪ੍ਰਭਾਵਿਤ ਦੇਸ਼ ਦੇ 8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਬੈਠਕ ਕੀਤੀ ਜਾ ਰਹੀ ਹੈ। ਇਸ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹਨ।

PM Modi's Meet CMs , PM Modi to hold meeting , Coronavirus news 8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਮੀਟਿੰਗ ਜਾਰੀ ,ਕੋਰੋਨਾ ਮਹਾਂਮਾਰੀ 'ਤੇ ਹੋਵੇਗੀ ਚਰਚਾ

ਇਸ ਤੋਂ ਬਾਅਦ ਬਾਕੀ ਰਾਜਾਂ ਦੇ ਮੁੱਖ ਮੰਤਰੀ ਦੁਪਹਿਰ 12 ਵਜੇ ਤੋਂ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਕੋਰੋਨਾ ਦੀ ਮੌਜੂਦਾ ਸਥਿਤੀ ਅਤੇ ਕੋਰੋਨਾ ਟੀਕੇ ਦੀ ਸਪੁਰਦਗੀ ਦੀ ਰਣਨੀਤੀ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :  ਮੁੰਬਈ ਤੋਂ ਆਈ ਗੋਲਡਨ ਟੈਂਪਲ ਮੇਲ ਨੂੰ ਬਿਆਸ ਰੋਕਿਆ,ਯਾਤਰੀ ਪ੍ਰੇਸ਼ਾਨ

PM Modi's Meet CMs , PM Modi to hold meeting , Coronavirus news 8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਮੀਟਿੰਗ ਜਾਰੀ ,ਕੋਰੋਨਾ ਮਹਾਂਮਾਰੀ 'ਤੇ ਹੋਵੇਗੀ ਚਰਚਾ

ਪ੍ਰਧਾਨ ਮੰਤਰੀ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਨ੍ਹਾਂ 8 ਸੂਬਿਆਂ ਦੇ ਮੁੱਖ ਮੰਤਰੀ ਨਾਲ ਬੈਠਕ ਕਰ ਰਹੇ ਹਨ। ਉਨ੍ਹਾਂ 'ਚ ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਹਰਿਆਣਾ, ਗੁਜਰਾਤ, ਕੇਰਲ ਤੇ ਛੱਤੀਸਗੜ੍ਹ ਸ਼ਾਮਲ ਹੈ। ਇਨ੍ਹਾਂ ਸੂਬਿਆਂ 'ਚ ਬੀਤੇ ਦਿਨੀ ਕੋਰੋਨਾ ਦੇ ਮਾਮਲਿਆਂ 'ਚ ਅਚਾਨਕ ਉਛਾਲ ਦੇਖਿਆ ਗਿਆ ਹੈ।

PM Modi's Meet CMs , PM Modi to hold meeting , Coronavirus news 8 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਮੀਟਿੰਗ ਜਾਰੀ ,ਕੋਰੋਨਾ ਮਹਾਂਮਾਰੀ 'ਤੇ ਹੋਵੇਗੀ ਚਰਚਾ

ਦੱਸ ਦੇਈਏ ਕਿ ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੁਨੀਆ ਦੇ ਕਈ ਦੇਸ਼ਾਂ ‘ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ ‘ਤੇ ਕੋਰੋਨਾ ‘ਤੇ ਕਾਬੂ ਪਾਉਣ ਲਈ ਯਤਨਾਂ ‘ਚ ਜੁੱਟ ਗਏ ਹਨ। ਦੇਸ਼ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।

-PTCNews

Related Post