ਭਾਰਤ ਪੁਲਾੜ 'ਚ ਮਹਾਸ਼ਕਤੀਸ਼ਾਲੀ ਬਣਨ ਵਾਲਾ ਚੌਥਾ ਦੇਸ਼: PM ਮੋਦੀ

By  Jashan A March 27th 2019 01:10 PM

ਭਾਰਤ ਪੁਲਾੜ 'ਚ ਮਹਾਸ਼ਕਤੀਸ਼ਾਲੀ ਬਣਨ ਵਾਲਾ ਚੌਥਾ ਦੇਸ਼: PM ਮੋਦੀ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਦੇ ਨਾਂ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਸੰਦੇਸ਼ 'ਚ ਉਹਨਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਭਾਰਤ ਨੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਤੇ ਭਾਰਤ ਪੁਲਾੜ 'ਚ ਮਹਾਸ਼ਕਤੀਸ਼ਾਲੀ ਬਣਨ ਵਾਲਾ ਚੌਥਾ ਦੇਸ਼ ਹੈ। [caption id="attachment_275060" align="aligncenter" width="300"]modi ਭਾਰਤ ਪੁਲਾੜ 'ਚ ਮਹਾਸ਼ਕਤੀਸ਼ਾਲੀ ਬਣਨ ਵਾਲਾ ਚੌਥਾ ਦੇਸ਼: PM ਮੋਦੀ[/caption] ਮਿਸ਼ਨ ਸ਼ਕਤੀ ਬਹੁਤ ਮੁਸ਼ਕਲ ਆਪਰੇਸ਼ਨ ਸੀ, ਜਿਸ ਵਿਚ ਤਕਨੀਕੀ ਸਮਰੱਥਾ ਦੀ ਲੋੜ ਸੀ, ਵਿਗਿਆਨੀਆਂ ਵਲੋਂ ਇਹ ਮਿਸ਼ਨ ਸਫਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਮੈਂ ਸਾਰੇ ਵਿਗਿਆਨੀਆਂ ਨੂੰ ਵਧਾਈ ਦਿੰਦਾ ਹਾਂ। ਹੋਰ ਪੜ੍ਹੋ:ਪੰਜਾਬ ਵਿਧਾਨ ਸਭਾ ਬਜਟ :ਸਰਕਾਰੀ ਕਰਮਚਾਰੀਆਂ ਜਾਂ ਸਮਾਜ ਭਲਾਈ ਸਕੀਮਾਂ ਲਈ ਨਹੀਂ ਰੱਖਿਆ ਗਿਆ ਕੋਈ ਫੰਡ :ਪਰਮਿੰਦਰ ਢੀਂਡਸਾ [caption id="attachment_275061" align="aligncenter" width="300"]modi ਭਾਰਤ ਪੁਲਾੜ 'ਚ ਮਹਾਸ਼ਕਤੀਸ਼ਾਲੀ ਬਣਨ ਵਾਲਾ ਚੌਥਾ ਦੇਸ਼: PM ਮੋਦੀ[/caption] ਅੱਗੇ ਉਹਨਾਂ ਕਿਹਾ ਕਿ ਪੁਲਾੜ ਅੱਜ ਸਾਡੀ ਜੀਵਨ ਸ਼ੈਲੀ ਦਾ ਅਹਿਮ ਹਿੱਸਾ ਬਣ ਗਿਆ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸਾਡਾ ਉਦੇਸ਼ ਸ਼ਾਂਤੀ ਬਣਾ ਕੇ ਰੱਖਣਾ ਹੈ, ਨਾ ਕਿ ਜੰਗ ਦਾ ਮਾਹੌਲ ਬਣਾਉਣਾ। [caption id="attachment_275062" align="aligncenter" width="300"]modi ਭਾਰਤ ਪੁਲਾੜ 'ਚ ਮਹਾਸ਼ਕਤੀਸ਼ਾਲੀ ਬਣਨ ਵਾਲਾ ਚੌਥਾ ਦੇਸ਼: PM ਮੋਦੀ[/caption] ਉਹਨਾਂ ਇਹ ਵੀ ਕਿਹਾ LEO ਸੈਟੇਲਾਈਟ ਨੂੰ ਢੇਰ ਪੂਰਵ ਨਿਰਧਾਰਤ ਟੀਚਾ ਸੀ,ਜੋ ਇਸ ਮਿਸ਼ਨ ਨੂੰ ਸਿਰਫ 3 ਮਿੰਟ 'ਚ ਪੂਰਾ ਕੀਤਾ ਗਿਆ। -PTC News

Related Post