PM ਮੋਦੀ ਦਾ ਤਾਲਿਬਾਨ ਨੂੰ ਸੰਦੇਸ਼ , ਕਿਹਾ - ਅੱਤਵਾਦ ਦੇ ਜ਼ਰੀਏ ਸਾਮਰਾਜ ਖੜ੍ਹਾ ਕਰਨ ਵਾਲਿਆਂ ਦੀ ਹੋਂਦ ਸਥਾਈ ਨਹੀਂ

By  Shanker Badra August 20th 2021 01:38 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ (Prime Minister Narendra Modi) ਸ਼ੁੱਕਰਵਾਰ ਨੂੰ ਗੁਜਰਾਤ ਦੇ ਸੋਮਨਾਥ ਮੰਦਰ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਆਸਥਾ ਨੂੰ ਦਹਿਸ਼ਤ ਨਾਲ ਕੁਚਲਿਆ ਨਹੀਂ ਜਾ ਸਕਦਾ ਅਤੇ ਇਹ ਵੀ ਕਿਹਾ ਕਿ ਅੱਤਵਾਦ ਦੇ ਦਮ 'ਤੇ ਸਾਮਰਾਜ ਖੜ੍ਹਾ ਕਰਨ ਵਾਲਿਆਂ ਦੀ ਹੋਂਦ ਸਥਾਈ ਨਹੀਂ ਹੈ।

PM ਮੋਦੀ ਦਾ ਤਾਲਿਬਾਨ ਨੂੰ ਸੰਦੇਸ਼ , ਕਿਹਾ - ਅੱਤਵਾਦ ਦੇ ਜ਼ਰੀਏ ਸਾਮਰਾਜ ਖੜ੍ਹਾ ਕਰਨ ਵਾਲਿਆਂ ਦੀ ਹੋਂਦ ਸਥਾਈ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਅਫਗਾਨਿਸਤਾਨ ਵਿੱਚ ਚੱਲ ਰਹੀ ਹਲਚਲ ਨਾਲ ਜੋੜਿਆ ਜਾ ਰਿਹਾ ਹੈ, ਜਿੱਥੇ ਤਾਲਿਬਾਨ (Taliban ) ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਆਸਥਾ ਨੂੰ ਆਤੰਕ ਨਾਲ ਕੁਚਲਿਆ ਨਹੀਂ ਜਾ ਸਕਦਾ। ਸੋਮਨਾਥ ਮੰਦਰ ਨੂੰ ਕਈ ਵਾਰ ਤੋੜਿਆ ਗਿਆ ,ਇਸ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਹਰ ਵਾਰ ਇਹ ਮੰਦਰ ਖੜ੍ਹਾ ਹੋ ਜਾਂਦਾ ਹੈ ਅਤੇ ਇਹ ਦੁਨੀਆ ਲਈ ਸਭ ਤੋਂ ਵੱਡੀ ਉਦਾਹਰਣ ਹੈ।

PM ਮੋਦੀ ਦਾ ਤਾਲਿਬਾਨ ਨੂੰ ਸੰਦੇਸ਼ , ਕਿਹਾ - ਅੱਤਵਾਦ ਦੇ ਜ਼ਰੀਏ ਸਾਮਰਾਜ ਖੜ੍ਹਾ ਕਰਨ ਵਾਲਿਆਂ ਦੀ ਹੋਂਦ ਸਥਾਈ ਨਹੀਂ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, 'ਜੋ ਤੋੜਨ ਵਾਲੀਆਂ ਤਾਕਤਾਂ ਹਨ , ਜੋ ਆਤੰਕ ਦੇ ਬਲਬੂਲੇ 'ਤੇ ਸਾਮਰਾਜ ਖੜ੍ਹਾ ਕਰਨ ਵਾਲੀ ਸੋਚ ਹੈ , ਉਹ ਕਿਸੀ ਕਾਲਖੰਡ ਵਿੱਚ ਕੁਝ ਸਮੇਂ ਲਈ ਹਾਵੀ ਹੋ ਜਾਵੇ ਪਰ ਉਨ੍ਹਾਂ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ, ਉਹ ਜ਼ਿਆਦਾ ਦਿਨਾਂ ਤੱਕ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੀ। ਦੱਸ ਦੇਈਏ ਕਿ ਹੁਣ ਤੱਕ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸ਼ਾਸਨ ਦੇ ਆਉਣ ਬਾਰੇ ਭਾਰਤ ਸਰਕਾਰ ਵੱਲੋਂ ਕੋਈ ਸਥਾਈ ਬਿਆਨ ਨਹੀਂ ਦਿੱਤਾ ਗਿਆ ਹੈ।

PM ਮੋਦੀ ਦਾ ਤਾਲਿਬਾਨ ਨੂੰ ਸੰਦੇਸ਼ , ਕਿਹਾ - ਅੱਤਵਾਦ ਦੇ ਜ਼ਰੀਏ ਸਾਮਰਾਜ ਖੜ੍ਹਾ ਕਰਨ ਵਾਲਿਆਂ ਦੀ ਹੋਂਦ ਸਥਾਈ ਨਹੀਂ

ਭਾਰਤ ਇਸ ਵੇਲੇ ਅਫਗਾਨਿਸਤਾਨ ਵਿੱਚ ਚੱਲ ਰਹੀ ਗਤੀਵਿਧੀਆਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸਦਾ ਸਾਰਾ ਧਿਆਨ ਉੱਥੇ ਫਸੇ ਭਾਰਤੀਆਂ ਨੂੰ ਕੱਢਣ 'ਤੇ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਨਾਲ ਜੁੜੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਕੁਝ ਦੇਸ਼ ਅੱਤਵਾਦ ਦੇ ਖਿਲਾਫ ਚੱਲ ਰਹੀ ਲੜਾਈ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਇਸ ਲਈ ਦੁਨੀਆ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਵਿਦੇਸ਼ ਮੰਤਰੀ ਨੇ ਤਾਲਿਬਾਨ ਅਤੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਹਮਲਾ ਕੀਤਾ ਸੀ।

PM ਮੋਦੀ ਦਾ ਤਾਲਿਬਾਨ ਨੂੰ ਸੰਦੇਸ਼ , ਕਿਹਾ - ਅੱਤਵਾਦ ਦੇ ਜ਼ਰੀਏ ਸਾਮਰਾਜ ਖੜ੍ਹਾ ਕਰਨ ਵਾਲਿਆਂ ਦੀ ਹੋਂਦ ਸਥਾਈ ਨਹੀਂ

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਸ਼ਾਸਨ ਤੋਂ ਬਾਅਦ ਭਾਰਤ ਨੇ ਲੋਕਾਂ ਨੂੰ ਆਪਣੇ ਦੂਤਘਰ ਤੋਂ ਬਾਹਰ ਕੱਢਿਆ ਹੈ। ਹੁਣ ਉਥੇ ਫਸੇ ਭਾਰਤੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਭਾਰਤ ਲਗਾਤਾਰ ਅਮਰੀਕਾ ਦੇ ਸੰਪਰਕ ਵਿੱਚ ਹੈ, ਜਿਸ ਨੇ ਹੁਣ ਕਾਬੁਲ ਹਵਾਈ ਅੱਡੇ ਦਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਮਰੀਕੀ ਯਾਤਰਾ ਤੋਂ ਪਰਤ ਕੇ ਭਾਰਤ ਵਾਪਸ ਆ ਰਹੇ ਹਨ।

-PTCNews

Related Post