ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ, ਪਗੜੀ ਪਹਿਨ ਗੁਰਦੁਆਰਾ ਸਾਹਿਬ ਹੋਏ ਨਤਮਸਤਕ

By  Baljit Singh July 4th 2021 02:20 PM

ਸਿੰਗਾਪੁਰ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੁੰਗ ਨੇ ਸਥਾਨਕ ਸਿੱਖ ਭਾਈਚਾਰੇ ਦੀ ਕੋਵਿਡ-19 ਮਹਾਮਾਰੀ ਦੇ ਦੌਰਾਨ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਪ੍ਰੋਗਰਾਮ ਚਲਾਉਣ ਲਈ ਸ਼ਲਾਘਾ ਕੀਤੀ ਹੈ।

ਪੜੋ ਹੋਰ ਖਬਰਾਂ: ਅੱਜ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਰੋਜ਼ ਬਣ ਰਿਹੈ ਨਵਾਂ ਰਿਕਾਰਡ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਚਿੱਟੀ ਪਗੜੀ ਪਹਿਨ ਕੇ ਸਿਲਟ ਰੋਡ 'ਤੇ ਬਣੇ ਗੁਰਦੁਆਰਾ ਦੇ ਉਦਘਾਟਨ ਸਮਾਰੋਹ ਵਿਚ ਸ਼ਿਰਕਤ ਕੀਤੀ ਅਤੇ ਸਤਿ ਸ੍ਰੀ ਅਕਾਲ ਕਹਿ ਕੇ ਸੰਗਤਾਂ ਨੂੰ ਵਧਾਈ ਦਿੱਤੀ। ਮਹਾਮਾਰੀ ਦੌਰਾਨ ਇਸ ਗੁਰਦੁਆਰੇ ਦਾ ਨਵੀਨੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਕਾਰਨ ਸਿਲਟ ਰੋਡ ਗੁਰਦੁਆਰਾ ਅਤੇ ਹੋਰ ਗੁਰਦੁਆਰਿਆਂ ਸਮੇਤ ਪੂਜਾ ਸਥਾਨ ਪ੍ਰਭਾਵਿਤ ਹੋਏ ਹਨ। ਲੀ ਨੇ ਕਿਹਾ ਕਿ ਸ਼ਰਧਾਲੂਆਂ ਲਈ ਇਹ ਮੁਸ਼ਕਲ ਸਮਾਂ ਹੈ।

ਪੜੋ ਹੋਰ ਖਬਰਾਂ: ਨੌਕਰੀ ਬਦਲਦੇ ਹੀ ਨਾ ਕਢਵਾਓ PF ਦੇ ਪੈਸੇ, ਹੁੰਦਾ ਹੈ ਵੱਡਾ ਨੁਕਸਾਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਨੇ ਕੋਵਿਡ-19 ਮਹਾਮਾਰੀ ਦਾ ਪ੍ਰਬੰਧਨ ਕਰਨ ਲਈ ਕਈ ਉਪਾਅ ਕੀਤੇ ਹਨ, ਜਿਸ ਵਿਚ ਪ੍ਰਾਰਥਨਾ ਦਾ ਸਿੱਧਾ ਪ੍ਰਸਾਰਣ ਵੀ ਸ਼ਾਮਲ ਹੈ ਤਾਂ ਜੋ ਸ਼ਰਧਾਲੂ ਇਸ ਰਾਹੀਂ ਸੰਗਤਾਂ ਦਾ ਹਿੱਸਾ ਬਣ ਸਕਣ। ਲੀ ਨੇ ਕਿਹਾ ਕਿ ਮੈਂ ਇਸ ਤੋਂ ਵੀ ਉਤਸ਼ਾਹਿਤ ਹਾਂ ਕਿ ਗੁਰੂਦੁਆਰਿਆਂ ਅਤੇ ਸਿੱਖ ਭਾਈਚਾਰਾ ਇਸ ਮੁਸ਼ਕਲ ਸਮੇਂ ਵਿਚ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ ਨੇ ਚੈਰੀਟੇਬਲ ਕੰਮ ਕੀਤੇ, ਰਾਸ਼ਨ ਵੰਡਿਆ ਅਤੇ ਹੋਰ ਸਹਾਇਤਾ ਪ੍ਰੋਗਰਾਮ ਆਯੋਜਿਤ ਕੀਤੇ।

ਪੜੋ ਹੋਰ ਖਬਰਾਂ: 28 ਸਾਲਾਂ ਬਾਅਦ ਰਾਜਸਥਾਨ ਦੇ ਕਿਸਾਨ ਭਾਰਤ-ਪਾਕਿ ਸਰਹੱਦ ‘ਤੇ ਕਰ ਸਕਣਗੇ ਖੇਤੀ, ਇਹ ਹੋਣਗੀਆਂ ਸ਼ਰਤਾਂ

ਉਨ੍ਹਾਂ ਕਿਹਾ ਕਿ ਸਿੱਖ ਨੇਤਾਵਾਂ ਨੇ ਹੋਰਨਾਂ ਧਾਰਮਿਕ ਸਮੂਹਾਂ ਵਾਂਗ ਮਹਾਂਮਾਰੀ ਨਾਲ ਪੈਦਾ ਹੋਏ ਵਿਘਨ ਨੂੰ ਠੀਕ ਕਰਨ ਲਈ ਆਪਣੇ ਪੈਰੋਕਾਰਾਂ ਦੀ ਮਦਦ ਕੀਤੀ। ਮਹਾਮਾਰੀ ਦੇ ਕਾਰਨ ਪੈਦਾ ਹੋਏ ਤਣਾਅ ਦਾ ਮੁਕਾਬਲਾ ਕਰਨ ਲਈ, ਸਿੱਖ ਸੰਸਥਾਵਾਂ ਦੀ ਕੋਆਰਡੀਨੇਟਿੰਗ ਕੌਂਸਲ ਨੇ 'ਪ੍ਰਾਜੈਕਟ ਅਕਾਲ' ਨਾਮੀ ਇੱਕ ਟਾਸਕ ਫੋਰਸ ਬਣਾਈ, ਜਿਸ ਨੇ ਸਿੱਖ ਭਾਈਚਾਰੇ ਦੇ 13,000 ਮੈਂਬਰਾਂ ਦੀ ਮਾਨਸਿਕ ਸਿਹਤ ਲਈ ਕੰਮ ਕੀਤਾ।

ਪੜੋ ਹੋਰ ਖਬਰਾਂ: ਗਣਤੰਤਰ ਦਿਵਸ ਹਿੰਸਾ ਮਾਮਲੇ ‘ਚ ਲੱਖਾ ਸਿਧਾਣਾ ਨੂੰ ਰਾਹਤ, 20 ਜੁਲਾਈ ਤੱਕ ਨਹੀਂ ਹੋਵੇਗੀ ਗ੍ਰਿਫਤਾਰੀ

ਉਦਘਾਟਨ ਸਮਾਰੋਹ ਤੋਂ ਬਾਅਦ ਲੀ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ ਕਿ ਸਾਡੇ ਗੁਰਦੁਆਰੇ ਅਤੇ ਸਿੱਖ ਭਾਈਚਾਰੇ ਨੇ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜਿਨ੍ਹਾਂ ਨੂੰ ਮੁਸ਼ਕਲ ਸਮੇਂ ਵਿਚ ਲੋੜ ਸੀ, ਉਹ ਵੀ ਨਸਲ, ਧਰਮ ਅਤੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ। ਇਹ ਉਪਰਾਲੇ ਵਿਆਪਕ ਕਮਿਊਨਿਟੀ ਲਈ ਚੰਗੀ ਮਿਸਾਲ ਕਾਇਮ ਕਰਦੇ ਹਨ ਕਿਉਂਕਿ ਅਸੀਂ ਮਹਾਮਾਰੀ ਨਾਲ ਜੀਉਣ ਦੀ ਨਵੀਂ ਸਾਧਾਰਣ ਵਿਵਸਥਾ ਵੱਲ ਵਧ ਰਹੇ ਹਾਂ। ਸਿਲਟ ਰੋਡ ਗੁਰਦੁਆਰਾ (ਸਿਲੇਟ ਰੋਡ ਸਿੱਖ ਟੈਂਪਲ) ਨਾ ਸਿਰਫ ਇਕ ਪਵਿੱਤਰ ਅਸਥਾਨ ਹੈ, ਬਲਕਿ ਸਿੰਗਾਪੁਰ ਦੇ ਬਹੁ-ਧਾਰਮਿਕ ਅਤੇ ਬਹੁ-ਨਸਲੀ ਝਲਕ ਦਾ ਇਕ ਚਮਕਦਾਰ ਪ੍ਰਤੀਕ ਹੈ।

-PTC News

Related Post