ਪੀਐੱਨਬੀ ਘੁਟਾਲਾ :ਈ.ਡੀ. ਨੇ ਮੇਹੁਲ ਚੌਕਸੀ ਦੀ ਕੰਪਨੀ ਦੇ ਇੱਕ ਅਧਿਕਾਰੀ ਨੂੰ ਕੋਲਕਾਤਾ ਤੋਂ ਕੀਤਾ ਗ੍ਰਿਫਤਾਰ

By  Shanker Badra November 6th 2018 12:51 PM

ਪੀਐੱਨਬੀ ਘੁਟਾਲਾ :ਈ.ਡੀ. ਨੇ ਮੇਹੁਲ ਚੌਕਸੀ ਦੀ ਕੰਪਨੀ ਦੇ ਇੱਕ ਅਧਿਕਾਰੀ ਨੂੰ ਕੋਲਕਾਤਾ ਤੋਂ ਕੀਤਾ ਗ੍ਰਿਫਤਾਰ:ਨਵੀਂ ਦਿੱਲੀ: ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ 2 ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ ਦੀ ਜਾਂਚ ਤਹਿਤ ਮਨੀ ਲਾਂਡਰਿੰਗ ਦੇ ਮਾਮਲੇ 'ਚ ਮੇਹੁਲ ਚੌਕਸੀ ਦੀ ਕੰਪਨੀ ਦੇ ਅਧਿਕਾਰੀ ਦੀਪਕ ਕੁਲਕਰਨੀ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਦੀਪਕ ਕੁਲਕਰਨੀ ਹਾਂਗਕਾਂਗ 'ਚ ਚੌਕਸੀ ਨਾਲ ਸਬੰਧਤ ਇੱਕ ਫ਼ਰਮ ਦਾ ਡਾਇਰੈਕਟਰ ਸੀ।ਜਿਸ ਤੋਂ ਬਾਅਦ ਈ.ਡੀ. ਨੇ ਹਾਂਗਕਾਂਗ ਤੋਂ ਕੋਲਕਾਤਾ ਪਹੁੰਚੇ ਦੀਪਕ ਨੂੰ ਹਵਾਈ ਅੱਡੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਦੀਪਕ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਅਤੇ ਈ.ਡੀ ਵੱਲੋਂ ਉਸ ਦਾ ਟ੍ਰਾਂਜ਼ਿਟ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੈਂਕ ਪੀਐੱਨਬੀ ਦੀ ਮੁੰਬਈ ਬ੍ਰਾਂਚ 'ਚ 11 ਹਜ਼ਾਰ ਕਰੋੜ ਤੋਂ ਵੱਧ ਦਾ ਘੁਟਾਲਾ ਸਾਹਮਣੇ ਆਇਆ ਸੀ ,ਜਿਸ 'ਚ ਮੁੱਖ ਤੌਰ 'ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦਾ ਮਾਮਾ ਮੇਹੁਲ ਚੌਕਸੀ ਦਾ ਨਾਂਅ ਸ਼ਾਮਲ ਹੈ। -PTCNews

Related Post