ਹੱਕ ਮੰਗਣ ਆਏ ਅਧਿਆਪਕਾਂ 'ਤੇ ਪੁਲਿਸ ਦਾ ਤਸ਼ਦੱਦ, ਟੀਚਰਾਂ ਨੇ ਭਾਖੜਾ ਨਹਿਰ 'ਚ ਮਾਰੀਆਂ ਛਾਲਾਂ

By  Jagroop Kaur April 11th 2021 03:26 PM -- Updated: April 11th 2021 03:46 PM

ਪਟਿਆਲਾ: ਪਿਛਲੇ ਕਾਫੀ ਸਮੇਂ ਤੋਂ ਬੇਰੋਜ਼ਗਾਰ ਅਧਿਆਪਕਾਂ ਦੇ ਮਨ ‘ਚ ਕੈਪਟਨ ਸਰਕਾਰ ਪ੍ਰਤੀ ਗੁੱਸਾ ਭਰਿਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਹਰ ਵਾਰ ਨੌਕਰੀ ਦੇਣ ਦੇ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਉਨ੍ਹਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ। ਬੇਰੋਜ਼ਗਾਰੀ ਤੋਂ ਸਤਾਏ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਤਰਫੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਕੋਠੀ ਨੂੰ ਪਟਿਆਲਾ ਵਿੱਚ ਘੇਰਨ ਦਾ ਐਲਾਨ ਤਾਂ ਪੁਲਿਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ। ਜਾਣਕਾਰੀ ਅਨੁਸਾਰ ਕੈਪਟਨ ਦੀ ਕੋਠੀ ਨੂੰ ਆਪਣੀਆਂ ਮੰਗਾਂ ਲਈ ਬੇਰੁਜ਼ਗਾਰ ਸੰਘ ਮੋਰਚਾ ਨੇ ਘੇਰ ਲਿਆ , ਪਰ ਪੁਲਿਸ ਨੇ ਬੈਰੀਗੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਰੋਕ ਲਿਆ ਸੀ।READ MORE : ਸਿੱਧੀ ਅਦਾਇਗੀ ਨੂੰ ਲੈਕੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਸੜਕਾਂ ‘ਤੇ...

ਉੱਧਰ ਦੂਜੇ ਪਾਸੇ ਟੈਟ ਅਧਿਆਪਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਬਾਗ ਦਾ ਜਦੋਂ ਘਿਰਾਓ ਕਰਨ ਜਾ ਰਹੇ ਸਨ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ । ਉੱਧਰ ਦੂਜੇ ਪਾਸੇ ਟੈਟ ਪਾਸ ਬੇਰੁਜ਼ਗਾਰ ETT ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਟਿਆਲਾ ਸੰਗਰੂਰ ਰੋਡ ਤੇ ਪਸਿਆਣਾ ਕੋਲ ਤੋਂ ਲੰਘ ਰਹੀ ਭਾਖੜਾ ਦੀ ਨਹਿਰ ਚ ਛਾਲਾਂ ਮਾਰ ਦਿੱਤੀਆਂ ।

READ MORE : ਸਿੱਖਾਂ ਲਈ ਮਾਣਮੱਤੀ ਗੱਲ ,ਖਾਲਸਾ ਸਾਜਨਾ ਦਿਵਸ ਨੂੰ ਕਾਂਗਰੇਸ਼ਨਲ ਰਿਕਾਰਡ ’ਚ...

ਜਿਨ੍ਹਾਂ ਨੂੰ ਉੱਥੇ ਮੌਜੂਦ ਗੋਤਾਖੋਰਾਂ ਵੱਲੋਂ ਕੱਢ ਲਿਆ ਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਗਿਆ । ਇਹ ਵੀ ਦੱਸਣਯੋਗ ਹੈ ਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ 2 ਮੈਂਬਰ ਪਟਿਆਲਾ ਦੇ ਹੀ ਇੱਕ ਬੀਐਸਐਨਐਲ ਦੇ ਉੱਚੇ ਟਾਵਰ ਤੇ ਪਿਛਲੇ ਵੀਹ ਦਿਨਾਂ ਤੋਂ ਰੋਸ ਵਜੋਂ ਚੜ੍ਹੇ ਹੋਏ ਹਨ । ਅਜੇ ਤਕ ਸਰਕਾਰ ਦੀ ਉਨ੍ਹਾਂ ਵੱਲ ਵੀ ਨਿਗ੍ਹਾ ਨਹੀਂ ਗਈ|ਪ੍ਰਦਰਸ਼ਨਕਾਰੀਆਂ ਵਿੱਚ ਜ਼ਿਆਦਾਤਰ ਔਰਤਾਂ ਸਨ ਜਿਨ੍ਹਾਂ ਨੂੰ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਜ਼ਬਰਦਸਤੀ ਔਰਤਾਂ ਨੂੰ ਵਾਹਨਾਂ ਵਿੱਚ ਬਿਠਾਇਆ ਸੀ ਅਤੇ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਸੀ

Related Post