ਪਾਰਕ 'ਚ ਤਿੰਨ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਹੌਲਦਾਰ ਮੁਅੱਤਲ, ਘਟਨਾ ਦੀ ਵੀਡੀਓ ਹੋਈ ਸੀ ਵਾਇਰਲ

By  Jasmeet Singh September 23rd 2022 02:37 PM

ਮੁਹਲੀ, 23 ਸਤੰਬਰ: ਮੁਹਾਲੀ ਦੇ ਫੇਜ਼ 9 ਦੇ ਤਿੰਨ ਨੌਜਵਾਨਾਂ ਦੀ ਪਹਿਲਾਂ ਪਾਰਕ 'ਚ ਬੇਰਹਿਮੀ ਨਾਲ ਕੁੱਟਮਾਰ ਕਰਨ ਫਿਰ ਜ਼ਬਰਦਸਤੀ ਥਾਣੇ ਲੈ ਜਾ ਕੇ ਕੀਤੀ ਗਈ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਨੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾਂ ਦੋਵੇਂ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਵਿੱਚ ਹੌਲਦਾਰ ਹਰਪ੍ਰੀਤ ਸਿੰਘ ਅਤੇ ਹੌਲਦਾਰ ਸੁਪਿੰਦਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਪੀੜਤਾਂ ਨੂੰ ਥਾਣੇ ਲਿਜਾਣ 'ਚ ਦੋਸ਼ੀਆਂ ਦੀ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਵੀ ਵਿਭਾਗੀ ਜਾਂਚ ਵੀ ਕੀਤੀ ਜਾ ਰਹੀ ਹੈ। ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਵੱਲੋਂ ਪ੍ਰੈਸ ਨੂੰ ਇਸਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੀ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੋਈ ਮੁਲਾਜ਼ਮ ਤੰਗ ਪ੍ਰੇਸ਼ਾਨ ਕਰਦਾ ਤਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇ। ਪੀੜਤਾਂ ਵਿੱਚੋਂ ਇੱਕ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ 'ਤੇ ਉਸਦੇ ਦੋਸਤ ਆਪਣੇ ਘਰ ਦੇ ਬਾਹਰ ਪਾਰਕ ਵਿੱਚ ਬੈਠੇ ਸਨ ਜਦੋਂ ਉਨ੍ਹਾਂ ਨੇ ਦੋ ਨੌਜਵਾਨਾਂ ਨੂੰ ਆਪਸ ਵਿੱਚ ਝਗੜਦੇ ਦੇਖਿਆ। ਸਿਵਿਲ ਵਰਦੀ 'ਚ ਲੜ ਰਹੇ ਇਨ੍ਹਾਂ ਨੌਜਵਾਨਾਂ ਨੇ ਪੀੜਤ 'ਤੇ ਉਨ੍ਹਾਂ ਦੀ ਵੀਡੀਓ ਬਣਾਉਣ ਦਾ ਦੋਸ਼ ਲਗਾਇਆ। ਹਾਲਾਂਕਿ ਪੀੜਤ ਨੇ ਦੱਸਿਆ ਕਿ ਉਹ ਕੋਈ ਵੀਡੀਓ ਨਹੀਂ ਬਣਾ ਰਹੇ ਸਨ, ਪਰ ਦੋਵਾਂ ਨੌਜਵਾਨਾਂ ਨੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਤੋੜ ਦਿੱਤਾ। ਇਹ ਵੀ ਪੜ੍ਹੋ: EXCLUSIVE: ਮੋਹਾਲੀ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਇਤਰਾਜ਼ ਕਰਨ ’ਤੇ ਦੋਵੇਂ ਨੌਜਵਾਨਾਂ ਨੇ ਦੱਸਿਆ ਕਿ ਉਹ ਪੁਲਿਸ ਵਾਲੇ ਨੇ ਅਤੇ ਉਨ੍ਹਾਂ ਹੋਰ ਪੁਲਿਸ ਮੁਲਾਜ਼ਮ ਬੁਲਾ ਲਏ। ਜਿਸ ਮਗਰੋਂ ਤਿੰਨਾਂ ਪੀੜਤਾਂ ਦੀ ਕੁੱਟਮਾਰ ਕੀਤੀ ਗਈ ਅਤੇ ਫਿਰ ਥਾਣੇ ਲੈ ਜਾ ਕੇ ਕਥਿਤ ਤੌਰ 'ਤੇ ਮੁੜ ਤੋਂ ਪੀੜਤਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਪੀੜਤਾਂ ਤੋਂ ਜ਼ਬਰਦਸਤੀ ਦਾ ਰਾਜ਼ੀਨਾਮਾ ਲਿਖਾ ਕਿ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਨੌਜਵਾਨਾਂ ਨੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ। ਇਸ ਨਾਲ ਇਹ ਮਾਮਲਾ ਮੀਡੀਆ ਤੱਕ ਪਹੁੰਚ ਗਿਆ। -PTC News

Related Post