DGP ਪੰਜਾਬ ਸਣੇ ਇਸ ਮਾਮਲੇ 'ਚ ਸ਼ਾਮਲ ਹੋਰ ਸਾਰਿਆਂ 'ਤੇ ਹੋਵੇ ਪਰਚਾ ਦਰਜ - ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ 'ਤੇ ਨੌਕਰੀ ਨੂੰ ਲੈਕੇ ਆਪਣੇ ਵਿਧਾਇਕ ਦੇ ਬੇਟੇ 'ਤੇ ਮਿਹਰਬਾਨ ਹੋਣ ਦੇ ਘੰਭੀਰ ਇਲਜ਼ਾਮ ਲਾਏ

By  Jasmeet Singh May 1st 2023 02:43 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ 'ਤੇ ਨੌਕਰੀ ਨੂੰ ਲੈਕੇ ਆਪਣੇ ਵਿਧਾਇਕ ਦੇ ਬੇਟੇ 'ਤੇ ਮਿਹਰਬਾਨ ਹੋਣ ਦੇ ਘੰਭੀਰ ਇਲਜ਼ਾਮ ਲਾਏ ਹਨ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਆਪਣੇ ਵਿਧਾਇਕ ਬਲਕਾਰ ਸਿੰਘ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਲਾਉਣ ਲਈ ਸਾਰੇ ਨਿਯਮਾਂ ਨੂੰ ਛਿੱਕੇ 'ਤੇ ਟੰਗੀ ਫਿਰਦੀ ਹੈ। ਇਸ ਦਰਮਿਆਨ ਉਨ੍ਹਾਂ ਪੰਜਾਬ ਪੁਲਿਸ ਦੇ DGP ਨੂੰ ਵੀ ਇਸ ਮਾਮਲੇ 'ਚ ਘੜੀਸਦਿਆਂ, DGP ਤੇ ਇਸ ਮਾਮਲੇ 'ਚ ਸ਼ਾਮਲ ਹੋਰਨਾਂ ਖ਼ਿਲਾਫ਼ ਵੀ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ।

ਲਾਈਵ ਪ੍ਰੈਸ ਕਾਨਫਰੰਸ ਦਾ ਲਿੰਕ 


Related Post