ਨਵੀਂ ਫਿਲਮ 'ਪੀ. ਆਰ' ਨਾਲ ਮੁੜ ਪਰਦੇ 'ਤੇ ਦਿਖਾਈ ਦੇਣਗੇ ਹਰਭਜਨ ਮਾਨ, ਫਿਲਮ ਦੀ ਪਹਿਲੀ ਝਲਕ ਕੀਤੀ ਸਾਂਝੀ

By  Jashan A March 12th 2019 03:01 PM -- Updated: March 12th 2019 03:22 PM

ਨਵੀਂ ਫਿਲਮ 'ਪੀ. ਆਰ' ਨਾਲ ਮੁੜ ਪਰਦੇ 'ਤੇ ਦਿਖਾਈ ਦੇਣਗੇ ਹਰਭਜਨ ਮਾਨ, ਫਿਲਮ ਦੀ ਪਹਿਲੀ ਝਲਕ ਕੀਤੀ ਸਾਂਝੀ,ਪੰਜਾਬੀ ਫਿਲਮ ਇੰਡਸਟਰੀ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚਾਉਣ ਵਾਲੇ ਨਾਮੀ ਅਦਾਕਾਰ ਹਰਭਜਨ ਮਾਨ ਇੱਕ ਵਾਰ ਫਿਰ ਫ਼ਿਲਮੀ ਪਰਦੇ 'ਤੇ ਵਾਪਸੀ ਕਰਨ ਜਾ ਰਹੇ ਹਨ। ਦਰਅਸਲ ਹਰਭਜਨ ਮਾਨ ਆਉਣ ਵਾਲੇ ਦਿਨਾਂ 'ਚ 'ਪੀ. ਆਰ' ਲੈ ਕੇ ਆ ਰਹੇ ਹਨ। ਇਸ ਬਾਰੇ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ।

ਇਸ ਤੋਂ ਪਹਿਲਾਂ ਹਰਭਜਨ 'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।

ਦੱਸਣਯੋਗ ਹੈ ਕਿ ਹਰਭਜਨ ਮਾਨ ਦੀ 'ਪੀ. ਆਰ' ਫਿਲਮ ਦਾ ਨਿਰਦੇਸ਼ਨ ਮਨਮੋਹਨ ਸਿੰਘ ਵਲੋਂ ਕੀਤਾ ਜਾ ਰਿਹਾ ਹੈ ਅਤੇ ਸਾਰੰਗ ਫਿਲਮਜ਼ ਤੇ ਐੱਚ. ਐੱਮ. ਰਿਕਾਰਡਜ਼ ਵਲੋਂ ਪੇਸ਼ ਕੀਤੀ ਜਾ ਰਹੀ ਹੈ।

-PTC News

Related Post