ਸਵੱਛਤਾ ਅਭਿਆਨ 'ਚ ਸੈਕਟਰ 11 ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼ ਨੂੰ ਮਿਲਿਆ ਇਹ ਰੈਂਕ

By  Joshi September 14th 2017 04:12 PM

ਸਵੱਛਤਾ ਅਭਿਆਨ 'ਚ ਸੈਕਟਰ 11 ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਫਾਰ ਗਰਲਜ਼ ਨੂੰ ਮਿਲਿਆ ਇਹ ਰੈਂਕ ਇਹ ਬਹੁਤ ਸਤਿਕਾਰ ਅਤੇ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਸਵੱਛਤਾ ਰੈਂਕਿੰਗ 2017 ਤਹਿਤ ਦੇਸ਼ ਵਿੱਚ ਉੱਚ ਸਿੱਖਿਆ ਦੇ ਸੰਸਥਾਨਾ 'ਚੋਂ ਪੋਸਟ ਗ੍ਰੈਜੂਏਟ ਗਵਰਨਮੈਂਟ ਕਾਲਜ ਫਾਰ ਗਰਲਜ਼ ਸੈਕਟਰ 11 ਨੂੰ ਚੰਡੀਗੜ੍ਹ 'ਚ 6ਵਾਂ ਸਥਾਨ ਮਿਲਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਨੀਤਾ ਕੌਸ਼ਲ ਨੇ ਨਵੀਂ ਦਿੱਲੀ ਵਿਖੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਆਯੋਜਿਤ ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਇਹ ਪੁਰਸਕਾਰ ਪ੍ਰਾਪਤ ਕੀਤਾ। ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵਦੇਕਰ ਨੇ ਪੁਰਸਕਾਰ ਵੰਡੇ। Post Graduate Government College for Girls Sector 11 Chandigarh gets 6th Rank in Indiaਦੇਸ਼ ਭਰ ਵਿਚ 3500 ਸੰਸਥਾਵਾਂ ਨੇ ਇਸ ਮੁਕਾਬਲੇ ਵਿਚ ਹਿੱਸਾ ਲਿਆ ਸੀ, ਜਿਸ ਵਿਚ ਪੀਜੀਜੀਸੀਜੀ ਸੈਕਟਰ ੧੧ ਚੰਡੀਗੜ੍ਹ ਆਲ ਇੰਡੀਆ ਦੇ ਪੱਧਰ 'ਤੇ ਛੇਵੇਂ ਅਤੇ ਚੰਡੀਗੜ ਦੇ ਸਾਰੇ ਕਾਲਜਾਂ ਵਿਚ ਪਹਾ ਸਥਾਨ ਪ੍ਰਾਪਤ ਕੀਤਾ ਹੈ। ਡਾ. ਅਨੀਤਾ ਕੌਸ਼ਲ ਨੇ ਕਿਹਾ ਕਿ ਕਾਲਜ ਕੌਮੀ ਪੱਧਰ 'ਤੇ ਹੋਰ ਵੀ ਉਚਾ ਰੈਂਕ ਪ੍ਰਾਪਤ ਕਰ ਸਕਦਾ ਸੀ ਅਗਰ ਇੰਨ੍ਹੀ ਤੇਜ਼ ਬਾਰਿਸ਼ ਨਾ ਹੋਈ ਹੁੰਦੀ ਤਾਂ। Post Graduate Government College for Girls Sector 11 Chandigarh gets 6th Rank in Indiaਉਹਨਾਂ ਨੇ ਯੂ ਟੀ ਪ੍ਰਸ਼ਾਸਕ ਸ਼੍ਰੀ ਵੀ.ਪੀ. ਸਿੰਘ ਬਦਨੋਰ, ਸਲਾਹਕਾਰ ਪਰਿਮਲ ਰਾਏ ਅਤੇ ਕਾਲਜ ਨੂੰ ਬੁਨਿਆਦੀ ਢਾਂਚੇ ਅਤੇ ਵਿੱਤੀ ਸਹਾਇਤਾ ਦੇਣ ਲਈ ਯੂਟੀ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ, ਚੰਡੀਗੜ੍ਹ ਵਿਚ ਐਨਏਏਸੀ ਦੁਆਰਾ ਵੀ ਕਾਲਜ ਨੂੰ ਸਭ ਤੋਂ ਵਧੀਆ ਐਲਾਨਿਆ ਗਿਆ ਸੀ। ਡਾ ਕੌਸ਼ਲ ਨੇ ਕਿਹਾ ਕਿ ਅਕਾਦਮਿਕ ਅਧਿਆਪਕਾਂ, ਹੁਸ਼ਿਆਰ ਵਿਦਿਆਰਥੀਆਂ ਅਤੇ ਨਾਨ ਟੀਚਿੰਗ ਸਟਾਫ ਨੇ ਸਭ ਤੋਂ ਵੱਧ ਭਾਰਤੀ ਪੱਧਰ 'ਤੇ 6ਵੀਂ ਰੈਂਕਿੰਗ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ, ਜੋ ਕਿ ਸੰਸਥਾ ਲਈ ਬਹੁਤ ਮਾਣ ਵਾਲੀ ਗੱਲ ਹੈ। —PTC News

Related Post