ਬਿਜਲੀ ਸੰਕਟ: 15 ਯੂਨਿਟ 'ਚੋਂ 10 ਹੀ ਯੂਨਿਟ ਹਨ ਵਰਕਿੰਗ

By  Pardeep Singh April 27th 2022 12:36 PM

ਚੰਡੀਗੜ੍ਹ: ਪੰਜਾਬ ਭਰ ਵਿੱਚ ਬਿਜਲੀ ਦਾ ਸੰਕਟ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਬਿਜਲੀ ਦੇ ਕਈ ਪਲਾਂਟ ਕੋਲੋ ਦੀ ਘਾਟ ਹੋਣ ਕਾਰਨ ਬੰਦ ਪਏ ਹਨ। ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਪਏ ਹਨ। ਉਥੇ ਹੀ ਗੋਇੰਦਵਾਲ ਸਾਹਿਬ ਦਾ ਇਕ ਯੂਨਿਟ ਬੰਦ ਪਿਆ ਹੈ। ਤਲਵੰਡੀ ਸਾਬੋ ਦੇ 2 ਯੂਨਿਟ ਤਕਨੀਕੀ ਖਰਾਬੀ ਹੋਣ ਕਰਕੇ ਬੰਦ ਪਏ ਹਨ। ਪੰਜਾਬ ਵਿੱਚ 15 ਯੂਨਿਟ ਹਨ ਜਿਨ੍ਹਾਂ ਵਿਚੋਂ 10 ਯੂਨਿਟ ਚੱਲ ਰਹੇ ਹਨ।ਪੰਜਾਬ ਵਿੱਚ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਦੇ ਨੇੜੇ ਹੋ ਗਈ ਹੈ। ਬਿਜਲੀ ਸੰਕਟ ਵਿਚਕਾਰ ਪੰਜਾਬ ਪਾਵਰਕਾਮ ਨੂੰ ਬਾਹਰੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ। ਅੱਜ ਵੀ ਪੰਜਾਬ 15 ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖ਼ਰੀਦ ਰਿਹਾ ਹੈ। ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਵਿੱਚ ਸਿਰਫ਼ 3 ਤੋਂ 6 ਦਿਨਾਂ ਦਾ ਕੋਲਾ ਬਚਿਆ ਹੈ। ਅਜਿਹੇ 'ਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਚ ਹਲਚਲ ਮਚ ਗਈ ਹੈ। ਹਾਲਾਤ ਵਿਗੜਦੇ ਦੇਖ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੀ ਟੀਮ ਝਾਰਖੰਡ ਭੇਜ ਦਿੱਤੀ ਹੈ ਜਿਸ ਨਾਲ ਉੱਥੇ ਕੋਲੇ ਦੀ ਸਪਲਾਈ ਯਕੀਨੀ ਹੋਵੇਗੀ। ਗਰਮੀਆਂ 'ਚ ਇਸ ਦੀ ਮੰਗ ਵਧਣ ਕਾਰਨ ਰੇਟ ਵੀ ਕਰੀਬ 350 ਫ਼ੀਸਦੀ ਵਧ ਗਏ ਹਨ ਜਿਸ ਕਾਰਨ ਕੋਲਾ ਨਹੀਂ ਖ਼ਰੀਦਿਆ ਜਾ ਰਿਹਾ ਹੈ। ਇਸ ਕਾਰਨ ਕੋਲੇ ਦਾ ਸੰਕਟ ਪੈਦਾ ਹੋ ਰਿਹਾ ਹੈ। ਪਿਛਲੇ ਸਾਲ ਪੰਜਾਬ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਵਿੱਚ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਪੰਜਾਬੀਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੋਲੇ ਦੀ ਘਾਟ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਲਗਪਗ ਠੱਪ ਹੋ ਗਿਆ ਹੈ। ਕੋਲੇ ਦੀ ਕਿੱਲਤ ਕਾਰਨ ਪੰਜਾਬ ਕਰ ਰਿਹਾ ਬਿਜਲੀ ਸੰਕਟ ਦਾ ਸਾਹਮਣਾਪਿਛਲੇ ਸਾਲ ਬਿਜਲੀ ਸੰਕਟ ਨੂੰ ਸੰਭਾਲਣ 'ਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਨਾਕਾਮ ਰਹੀ ਸੀ। ਖੇਤੀ ਤੇ ਉਦਯੋਗਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਤਾਂ ਦੂਰ, ਕੋਲੇ ਦੇ ਸੰਕਟ ਨੇ ਘਰਾਂ ਦੀਆਂ ਬੱਤੀਆਂ ਵੀ ਬੰਦ ਕਰ ਦਿੱਤੀਆਂ। ਹੁਣ ਪੰਜਾਬ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਜਿਹੇ 'ਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਪੜ੍ਹੋ:ਮਨੁੱਖਾਂ 'ਚ ਪਹਿਲੀ ਵਾਰ ਪਾਇਆ ਗਿਆ 'H3N8 ਬਰਡ ਫਲੂ', ਚੀਨ 'ਚ ਦਰਜ ਹੋਇਆ ਪਹਿਲਾ ਕੇਸ -PTC News

Related Post