ਬਿਜਲੀ ਚੋਰੀ ਕਰਨ ਵਾਲਿਆਂ 'ਤੇ ਪਾਵਰਕਾਮ ਦੀ ਵੱਡੀ ਕਾਰਵਾਈ, 72 ਲੱਖ ਤੋਂ ਵਧੇਰੇ ਲਗਾਏ ਜੁਰਮਾਨੇ

By  Pardeep Singh May 28th 2022 06:59 AM -- Updated: May 28th 2022 07:00 AM

ਚੰਡੀਗੜ੍ਹ: ਪਾਵਰਕਾਮ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਬਿਜਲੀ ਚੋਰੀ ਰੋਕਣ ਲਈ ਸੂਬੇ ਭਰ ਵਿੱਚ ਵੱਖ-ਵੱਖ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਬਿਜਲੀ ਚੋਰੀ ਕਰਦੇ ਫੜੇ ਗਏ 19 ਖਪਤਕਾਰਾਂ ਨੂੰ 72 ਲੱਖ 67 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਖੁਲਾਸਾ ਕੀਤਾ ਕਿ ਅੰਮ੍ਰਿਤਸਰ ਤੋਂ ਇਨਫੋਰਸਮੈਂਟ ਵਿਗ ਦੀ ਟੀਮ ਨੇ ਅਟਾਰੀ ਸਰਹੱਦ ਨੇੜੇ ਇਕ ਹੋਟਲ ਦੀ ਜਾਂਚ ਕੀਤੀ ਅਤੇ ਖਪਤਕਾਰਾਂ ਨੂੰ 15.70 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਖਪਤਕਾਰ ਦਾ ਪ੍ਰਵਾਨਿਤ ਪਾਵਰ ਲੋਡ 12.130 ਕਿਲੋਵਾਟ ਸੀ ਜਦੋਂ ਕਿ ਇਸ ਦੇ ਉਲਟ ਉਹ 30.456 ਕਿਲੋਵਾਟ ਲੋਡ ਵਰਤ ਰਿਹਾ ਸੀ। ਪਾਵਰਕੌਮ ਨੇ ਵੇਰਕਾ ਪੁਲੀਸ ਨੂੰ ਖਪਤਕਾਰ ਖ਼ਿਲਾਫ਼ ਰਿਪੋਰਟ ਦਰਜ ਕਰਨ ਲਈ ਲਿਖਿਆ ਹੈ।

ਪਾਵਰਕਾਮ ਨੇ ਵਿੱਢੀ ਮੁਹਿੰਮ, ਕੁੰਡੀ ਤੇ ਬੇਨਿਯਮੀਆਂ ਵਾਲਿਆਂ ਨੂੰ 88.18 ਲੱਖ ਰੁਪਏ ਜੁਰਮਾਨਾ

ਦੂਜੇ ਪਾਸੇ ਬਠਿੰਡਾ ਵਿੱਚ ਇੱਕ ਮਛੇਰੇ ਨੂੰ 11.81 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਖਪਤਕਾਰ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਹੈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਖਪਤਕਾਰ ਮੀਟਰ ਦੇ ਨਿਊਟਰਲ ਰਾਹੀਂ ਅਤੇ ਓਵਰ ਸਵਿੱਚ ਬਦਲ ਕੇ ਬਿਜਲੀ ਚੋਰੀ ਕਰ ਰਿਹਾ ਸੀ।

ਪਾਵਰਕਾਮ ਨੇ ਵਿੱਢੀ ਮੁਹਿੰਮ, ਕੁੰਡੀ ਤੇ ਬੇਨਿਯਮੀਆਂ ਵਾਲਿਆਂ ਨੂੰ 88.18 ਲੱਖ ਰੁਪਏ ਜੁਰਮਾਨਾ

ਮੌੜ ਮੰਡੀ ਨੇੜਲੇ ਪਿੰਡ ਗਹਿਰੀ ਦੇ ਡੇਰਾ ਰੋਮੀਵਾਲਾ ਵਿਖੇ ਛਾਪੇਮਾਰੀ ਕੀਤੀ ਗਈ ਤਾਂ ਪਤਾ ਲੱਗਾ ਕਿ ਡੇਰੇ ਦੀ ਬਿਜਲੀ ਸਪਲਾਈ 20.3 ਕਿਲੋਵਾਟ ਦੇ ਕਨੈਕਟਿਡ ਲੋਡ ’ਤੇ ਚੱਲ ਰਹੀ ਸੀ ਜਦਕਿ ਡੇਰੇ ਦਾ ਮਨਜ਼ੂਰ ਲੋਡ 5.24 ਕਿਲੋਵਾਟ ਸੀ। ਉਸ 'ਤੇ 3.13 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਪਾਵਰਕਾਮ ਦੀਆਂ ਟੀਮਾਂ ਨੇ ਜਲਾਲਾਬਾਦ ਵਿੱਚ ਤਹਿਸੀਲ ਕੰਪਲੈਕਸ ਜਲਾਲਾਬਾਦ ਅਤੇ ਸਿਟੀ ਪੁਲੀਸ ਕਲੋਨੀ ਵਿੱਚ ਸਥਿਤ ਫੋਟੋ ਅਸਟੇਟ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ। ਇੱਥੇ 15 ਵੱਖ-ਵੱਖ ਮਾਮਲਿਆਂ ਵਿੱਚ ਬਿਜਲੀ ਚੋਰੀ ਫੜੀ ਗਈ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 5.30 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ।

ਜਲੰਧਰ ਵਿੱਚ ਇੱਕ ਮੱਧਮ ਸਪਲਾਈ ਕੁਨੈਕਸ਼ਨ ਦੀ ਜਾਂਚ ਕੀਤੀ ਅਤੇ ਪਾਇਆ ਕਿ ਮੀਟਰ ਰਿਕਾਰਡਿੰਗ ਊਰਜਾ ਅਸਲ ਖਪਤ ਨਾਲੋਂ 50 ਪ੍ਰਤੀਸ਼ਤ ਘੱਟ ਸੀ। ਇਹ ਕੁਨੈਕਸ਼ਨ ਅਪ੍ਰੈਲ, 2017 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਖਪਤਕਾਰ ਨੂੰ 36.73 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਸੀ। ਇਸ ਲਾਪ੍ਰਵਾਹੀ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬਿਜਲੀ ਮੰਤਰੀ ਨੇ ਕਿਹਾ ਕਿ ਕੋਈ ਵੀ ਖਪਤਕਾਰ, ਨਾਗਰਿਕ ਬਿਜਲੀ ਚੋਰੀ ਦੇ ਮਾਮਲੇ ਵਿੱਚ ਵਟਸਐਪ ਨੰਬਰ 96461-75770 'ਤੇ ਫੀਡਬੈਕ ਦੇ ਸਕਦਾ ਹੈ।

ਇਹ ਵੀ ਪੜ੍ਹੋ:ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ 'ਚ ਕਾਹਨੂੰਵਾਨ ਹਲਕੇ ਦੇ ਲੋਕਾਂ ਨੇ ਸਵੈ ਇੱਛਾ ਨਾਲ 119 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛੱਡਿਆ

-PTC News

Related Post